1“ਇਹ ਉਹ ਹੈ ਜੋ ਤੁਸੀਂ ਉਹਨਾਂ ਨੂੰ ਪਵਿੱਤਰ ਕਰਨ ਲਈ ਕਰਨਾ ਹੈ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਜਿਸ ਵਿੱਚ ਇੱਕ ਬਲਦ ਅਤੇ ਦੋ ਭੇਡੂ ਬਿਨਾਂ ਕਿਸੇ ਨੁਕਸ ਦੇ ਲਵੀਂ।
2ਅਤੇ ਸਭ ਤੋਂ ਵਧੀਆ ਕਣਕ ਦੇ ਆਟੇ ਤੋਂ ਗੋਲ ਰੋਟੀਆਂ ਜੋ ਬਿਨਾਂ ਖਮੀਰ ਤੋਂ ਹੋਣ ਫਿਰ ਜ਼ੈਤੂਨ ਦੇ ਤੇਲ ਨਾਲ ਚੋਪੜੇ ਹੋਏ ਪੂੜੇ ਬਣਾਈ।
3ਉਹਨਾਂ ਨੂੰ ਇੱਕ ਟੋਕਰੀ ਵਿੱਚ ਪਾਓ ਅਤੇ ਉਹਨਾਂ ਨੂੰ ਬਲਦ ਅਤੇ ਦੋ ਭੇਡੂਆਂ ਸਮੇਤ ਨੇੜੇ ਲਿਆਵੀਂ।
4ਫਿਰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਧੋਵੋ।