ਕੂਚ 29

ਅਤੇ ਜੇਕਰ ਅਭਿਸ਼ੇਕ ਦਾ ਕੋਈ ਮਾਸ ਜਾਂ ਕੋਈ ਰੋਟੀ ਸਵੇਰ ਤੱਕ ਬਚ ਜਾਵੇ, ਤਾਂ ਉਸ ਨੂੰ ਸਾੜ ਦਿਓ। ਇਸ ਨੂੰ ਨਹੀਂ ਖਾਣਾ ਚਾਹੀਦਾ, ਕਿਉਂਕਿ ਇਹ ਪਵਿੱਤਰ ਹੈ।

Exodus 29:34 (UKJV) And if ought of the flesh of the consecrations, or of the bread, remain unto the morning, then you shall burn the remainder with fire: it shall not be eaten, because it is holy.

32ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦਾ ਮਾਸ ਅਤੇ ਟੋਕਰੀ ਵਿੱਚ ਪਈ ਹੋਈ ਰੋਟੀ ਖਾਣ।

33ਉਹਨਾਂ ਨੂੰ ਇਹ ਭੇਟਾਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੁਆਰਾ ਉਹਨਾਂ ਦੇ ਨਿਯਮ ਅਤੇ ਪਵਿੱਤਰਤਾ ਲਈ ਪ੍ਰਾਸਚਿਤ ਕੀਤਾ ਗਿਆ ਸੀ। ਪਰ ਕੋਈ ਹੋਰ ਉਹਨਾਂ ਨੂੰ ਨਹੀਂ ਖਾ ਸਕਦਾ, ਕਿਉਂਕਿ ਉਹ ਪਵਿੱਤਰ ਹਨ।

34ਅਤੇ ਜੇਕਰ ਅਭਿਸ਼ੇਕ ਦਾ ਕੋਈ ਮਾਸ ਜਾਂ ਕੋਈ ਰੋਟੀ ਸਵੇਰ ਤੱਕ ਬਚ ਜਾਵੇ, ਤਾਂ ਉਸ ਨੂੰ ਸਾੜ ਦਿਓ। ਇਸ ਨੂੰ ਨਹੀਂ ਖਾਣਾ ਚਾਹੀਦਾ, ਕਿਉਂਕਿ ਇਹ ਪਵਿੱਤਰ ਹੈ।

35“ਹਾਰੋਨ ਅਤੇ ਉਸਦੇ ਪੁੱਤਰਾਂ ਲਈ ਉਹ ਸਭ ਕੁਝ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਉਹਨਾਂ ਨੂੰ ਨਿਯੁਕਤ ਕਰਨ ਲਈ ਸੱਤ ਦਿਨ ਪਵਿੱਤਰ ਕਰੋ।

36ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਬਲਦ ਦੀ ਬਲੀ ਚੜ੍ਹਾਓ। ਇਸ ਦੇ ਲਈ ਪ੍ਰਾਸਚਿਤ ਕਰਕੇ ਜਗਵੇਦੀ ਨੂੰ ਸ਼ੁੱਧ ਕਰੋ, ਅਤੇ ਇਸ ਨੂੰ ਪਵਿੱਤਰ ਕਰਨ ਲਈ ਮਸਹ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.