ਕੂਚ 29

ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਬਲਦ ਦੀ ਬਲੀ ਚੜ੍ਹਾਓ। ਇਸ ਦੇ ਲਈ ਪ੍ਰਾਸਚਿਤ ਕਰਕੇ ਜਗਵੇਦੀ ਨੂੰ ਸ਼ੁੱਧ ਕਰੋ, ਅਤੇ ਇਸ ਨੂੰ ਪਵਿੱਤਰ ਕਰਨ ਲਈ ਮਸਹ ਕਰੋ।

Exodus 29:36 (UKJV) And you shall offer every day a bullock for a sin offering for atonement: and you shall cleanse the altar, when you have made an atonement for it, and you shall anoint it, to sanctify it.

34ਅਤੇ ਜੇਕਰ ਅਭਿਸ਼ੇਕ ਦਾ ਕੋਈ ਮਾਸ ਜਾਂ ਕੋਈ ਰੋਟੀ ਸਵੇਰ ਤੱਕ ਬਚ ਜਾਵੇ, ਤਾਂ ਉਸ ਨੂੰ ਸਾੜ ਦਿਓ। ਇਸ ਨੂੰ ਨਹੀਂ ਖਾਣਾ ਚਾਹੀਦਾ, ਕਿਉਂਕਿ ਇਹ ਪਵਿੱਤਰ ਹੈ।

35“ਹਾਰੋਨ ਅਤੇ ਉਸਦੇ ਪੁੱਤਰਾਂ ਲਈ ਉਹ ਸਭ ਕੁਝ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਉਹਨਾਂ ਨੂੰ ਨਿਯੁਕਤ ਕਰਨ ਲਈ ਸੱਤ ਦਿਨ ਪਵਿੱਤਰ ਕਰੋ।

36ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਬਲਦ ਦੀ ਬਲੀ ਚੜ੍ਹਾਓ। ਇਸ ਦੇ ਲਈ ਪ੍ਰਾਸਚਿਤ ਕਰਕੇ ਜਗਵੇਦੀ ਨੂੰ ਸ਼ੁੱਧ ਕਰੋ, ਅਤੇ ਇਸ ਨੂੰ ਪਵਿੱਤਰ ਕਰਨ ਲਈ ਮਸਹ ਕਰੋ।

37ਸੱਤ ਦਿਨਾਂ ਤੱਕ ਜਗਵੇਦੀ ਤੇ ਭੇਟ ਚੜਾਉ ਅਤੇ ਇਸਨੂੰ ਪਵਿੱਤਰ ਕਰੋ। ਫਿਰ ਜਗਵੇਦੀ ਸਭ ਤੋਂ ਪਵਿੱਤਰ ਹੋਵੇਗੀ, ਅਤੇ ਜੋ ਵੀ ਇਸ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।

38“ਇਹ ਉਹ ਚੀਜ਼ ਹੈ ਜੋ ਤੁਹਾਨੂੰ ਹਰ ਰੋਜ਼ ਲਗਾਤਾਰ ਜਗਵੇਦੀ ਉੱਤੇ ਇੱਕ ਸਾਲ ਦੇ ਦੋ ਲੇਲੇ ਚੜ੍ਹਾਉਣੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.