35“ਹਾਰੋਨ ਅਤੇ ਉਸਦੇ ਪੁੱਤਰਾਂ ਲਈ ਉਹ ਸਭ ਕੁਝ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਉਹਨਾਂ ਨੂੰ ਨਿਯੁਕਤ ਕਰਨ ਲਈ ਸੱਤ ਦਿਨ ਪਵਿੱਤਰ ਕਰੋ।
36ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਬਲਦ ਦੀ ਬਲੀ ਚੜ੍ਹਾਓ। ਇਸ ਦੇ ਲਈ ਪ੍ਰਾਸਚਿਤ ਕਰਕੇ ਜਗਵੇਦੀ ਨੂੰ ਸ਼ੁੱਧ ਕਰੋ, ਅਤੇ ਇਸ ਨੂੰ ਪਵਿੱਤਰ ਕਰਨ ਲਈ ਮਸਹ ਕਰੋ।
37ਸੱਤ ਦਿਨਾਂ ਤੱਕ ਜਗਵੇਦੀ ਤੇ ਭੇਟ ਚੜਾਉ ਅਤੇ ਇਸਨੂੰ ਪਵਿੱਤਰ ਕਰੋ। ਫਿਰ ਜਗਵੇਦੀ ਸਭ ਤੋਂ ਪਵਿੱਤਰ ਹੋਵੇਗੀ, ਅਤੇ ਜੋ ਵੀ ਇਸ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।
38“ਇਹ ਉਹ ਚੀਜ਼ ਹੈ ਜੋ ਤੁਹਾਨੂੰ ਹਰ ਰੋਜ਼ ਲਗਾਤਾਰ ਜਗਵੇਦੀ ਉੱਤੇ ਇੱਕ ਸਾਲ ਦੇ ਦੋ ਲੇਲੇ ਚੜ੍ਹਾਉਣੇ ਹਨ।
39ਇੱਕ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਓ।