ਕੂਚ 29

ਪਹਿਲੇ ਲੇਲੇ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਦਸਵਾਂ ਹਿੱਸਾ ਜ਼ੈਤੂਨ ਦੇ ਤੇਲ ਦੇ ਇੱਕ ਚੌਥਾਈ ਵਿੱਚ ਮਿਲਾ ਕੇ ਅਤੇ ਇੱਕ ਚੌਥਾਈ ਹੀਨ ਦਾਖਰਸ ਪੀਣ ਦੀ ਭੇਟ ਵਜੋਂ ਚੜ੍ਹਾਓ।

Exodus 29:40 (UKJV) And with the one lamb a tenth deal of flour mingled with the fourth part of an hin of beaten oil; and the fourth part of an hin of wine for a drink offering.

38“ਇਹ ਉਹ ਚੀਜ਼ ਹੈ ਜੋ ਤੁਹਾਨੂੰ ਹਰ ਰੋਜ਼ ਲਗਾਤਾਰ ਜਗਵੇਦੀ ਉੱਤੇ ਇੱਕ ਸਾਲ ਦੇ ਦੋ ਲੇਲੇ ਚੜ੍ਹਾਉਣੇ ਹਨ।

39ਇੱਕ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਓ।

40ਪਹਿਲੇ ਲੇਲੇ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਦਸਵਾਂ ਹਿੱਸਾ ਜ਼ੈਤੂਨ ਦੇ ਤੇਲ ਦੇ ਇੱਕ ਚੌਥਾਈ ਵਿੱਚ ਮਿਲਾ ਕੇ ਅਤੇ ਇੱਕ ਚੌਥਾਈ ਹੀਨ ਦਾਖਰਸ ਪੀਣ ਦੀ ਭੇਟ ਵਜੋਂ ਚੜ੍ਹਾਓ।

41ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਈ ਅਤੇ ਉਸ ਦੇ ਨਾਲ ਸਵੇਰ ਦੇ ਮੈਦੇ ਦੀ ਭੇਟ ਅਨੁਸਾਰ ਅਤੇ ਉਸ ਦੀ ਪੀਣ ਦੀ ਭੇਟ ਅਨੁਸਾਰ ਯਾਹਵੇਹ ਲਈ ਸੁਗੰਧਤਾ ਦੀ ਇੱਕ ਅੱਗ ਦੀ ਭੇਟ ਕਰਕੇ ਚੜ੍ਹਾਈ।

42“ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਹੋਮ ਦੀ ਭੇਟ ਸਦਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ, ਯਾਹਵੇਹ ਦੇ ਅੱਗੇ ਕੀਤੀ ਜਾਣੀ ਹੈ। ਉੱਥੇ ਮੈਂ ਤੁਹਾਨੂੰ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.