3ਉਹਨਾਂ ਨੂੰ ਇੱਕ ਟੋਕਰੀ ਵਿੱਚ ਪਾਓ ਅਤੇ ਉਹਨਾਂ ਨੂੰ ਬਲਦ ਅਤੇ ਦੋ ਭੇਡੂਆਂ ਸਮੇਤ ਨੇੜੇ ਲਿਆਵੀਂ।
4ਫਿਰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਧੋਵੋ।
5ਬਸਤਰ ਲੈ ਕੇ ਹਾਰੋਨ ਨੂੰ ਕੁੜਤਾ, ਏਫ਼ੋਦ ਦਾ ਚੋਗਾ, ਏਫ਼ੋਦ ਅਤੇ ਸੀਨੇ ਬੰਦ ਪਹਿਨਾਓ। ਏਫ਼ੋਦ ਨੂੰ ਉਸ ਉੱਤੇ ਕੁਸ਼ਲਤਾ ਨਾਲ ਬੁਣੇ ਹੋਏ ਕਮਰਬੰਦ ਨਾਲ ਬੰਨ੍ਹੋ।
6ਉਸਦੇ ਸਿਰ ਉੱਤੇ ਪੱਗੜੀ ਬੰਨ੍ਹੀ ਅਤੇ ਪਵਿੱਤਰ ਮੁਕਟ ਪੱਗੜੀ ਦੇ ਉੱਤੇ ਰੱਖਿਆ।
7ਮਸਹ ਕਰਨ ਵਾਲਾ ਤੇਲ ਲੈ ਕੇ ਅਤੇ ਉਸ ਦੇ ਸਿਰ ਉੱਤੇ ਡੋਲ੍ਹ ਕੇ ਉਸ ਨੂੰ ਮਸਹ ਕਰੀ।