1ਹੁਣ ਮੋਸ਼ੇਹ ਮਿਦਯਾਨ ਦੇ ਜਾਜਕ ਆਪਣੇ ਸਹੁਰੇ ਯਿਥਰੋ ਦੇ ਝੁੰਡ ਦੀ ਦੇਖਭਾਲ ਕਰਦਾ ਸੀ ਅਤੇ ਉਹ ਝੁੰਡ ਨੂੰ ਉਜਾੜ ਦੇ ਦੂਜੇ ਪਾਸੇ ਲੈ ਗਿਆ ਅਤੇ ਪਰਮੇਸ਼ਵਰ ਦੇ ਪਹਾੜ ਹੋਰੇਬ ਕੋਲ ਆਇਆ।
2ਉੱਥੇ ਯਾਹਵੇਹ ਦੇ ਦੂਤ ਨੇ ਝਾੜੀ ਦੇ ਅੰਦਰੋਂ ਅੱਗ ਦੀ ਲਾਟ ਵਿੱਚ ਉਸਨੂੰ ਦਰਸ਼ਣ ਦਿੱਤਾ। ਮੋਸ਼ੇਹ ਨੇ ਦੇਖਿਆ ਕਿ ਭਾਵੇਂ ਝਾੜੀ ਨੂੰ ਅੱਗ ਲੱਗੀ ਹੋਈ ਸੀ, ਪਰ ਉਹ ਸੜਦੀ ਨਹੀਂ ਸੀ।
3ਇਸ ਲਈ ਮੋਸ਼ੇਹ ਨੇ ਸੋਚਿਆ, “ਮੈਂ ਉੱਥੇ ਜਾ ਕੇ ਇਹ ਅਜੀਬ ਨਜ਼ਾਰਾ ਦੇਖਾਂਗਾ ਝਾੜੀ ਕਿਉਂ ਨਹੀਂ ਸੜਦੀ।”