ਕੂਚ 31

ਛੇ ਦਿਨ ਕੰਮ ਕੀਤਾ ਜਾਵੇ, ਪਰ ਸੱਤਵਾਂ ਦਿਨ ਸਬਤ ਦੇ ਅਰਾਮ ਦਾ ਦਿਨ ਹੈ, ਜੋ ਯਾਹਵੇਹ ਲਈ ਪਵਿੱਤਰ ਹੈ। ਜੋ ਕੋਈ ਸਬਤ ਦੇ ਦਿਨ ਕੋਈ ਕੰਮ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇ।

Exodus 31:15 (UKJV) Six days may work be done; but in the seventh is the sabbath of rest, holy to the LORD: whosoever does any work in the sabbath day, he shall surely be put to death.

13“ਇਸਰਾਏਲੀਆਂ ਨੂੰ ਆਖ, ‘ਤੁਹਾਨੂੰ ਮੇਰੇ ਸਬਤ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਮੇਰੇ ਅਤੇ ਤੁਹਾਡੇ ਵਿਚਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਿਸ਼ਾਨੀ ਹੋਵੇਗੀ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹੈ।

14“ ‘ਸਬਤ ਦੀ ਪਾਲਣਾ ਕਰੋ, ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ। ਕੋਈ ਵੀ ਜੋ ਇਸ ਨੂੰ ਅਪਵਿੱਤਰ ਕਰਦਾ ਹੈ ਉਹ ਮਾਰਿਆ ਜਾਵੇ, ਜਿਹੜੇ ਲੋਕ ਉਸ ਦਿਨ ਕੋਈ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

15ਛੇ ਦਿਨ ਕੰਮ ਕੀਤਾ ਜਾਵੇ, ਪਰ ਸੱਤਵਾਂ ਦਿਨ ਸਬਤ ਦੇ ਅਰਾਮ ਦਾ ਦਿਨ ਹੈ, ਜੋ ਯਾਹਵੇਹ ਲਈ ਪਵਿੱਤਰ ਹੈ। ਜੋ ਕੋਈ ਸਬਤ ਦੇ ਦਿਨ ਕੋਈ ਕੰਮ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇ।

16ਇਸਰਾਏਲੀਆਂ ਨੇ ਸਬਤ ਨੂੰ ਮਨਾਉਣ, ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਆਰਾਮ ਦਾ ਦਿਨ ਕਰਕੇ ਮਨਾਉਣ ਕਿਉਂ ਜੋ ਇਹ ਸਦਾ ਲਈ ਇੱਕ ਨੇਮ ਹੈ।

17ਇਹ ਮੇਰੇ ਅਤੇ ਇਸਰਾਏਲੀਆਂ ਵਿਚਕਾਰ ਸਦਾ ਲਈ ਇੱਕ ਨਿਸ਼ਾਨ ਰਹੇਗਾ, ਕਿਉਂਕਿ ਛੇ ਦਿਨਾਂ ਵਿੱਚ ਯਾਹਵੇਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਉਸ ਨੇ ਆਰਾਮ ਕੀਤਾ ਅਤੇ ਸ਼ਾਂਤੀ ਪਾਈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.