14“ ‘ਸਬਤ ਦੀ ਪਾਲਣਾ ਕਰੋ, ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ। ਕੋਈ ਵੀ ਜੋ ਇਸ ਨੂੰ ਅਪਵਿੱਤਰ ਕਰਦਾ ਹੈ ਉਹ ਮਾਰਿਆ ਜਾਵੇ, ਜਿਹੜੇ ਲੋਕ ਉਸ ਦਿਨ ਕੋਈ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
15ਛੇ ਦਿਨ ਕੰਮ ਕੀਤਾ ਜਾਵੇ, ਪਰ ਸੱਤਵਾਂ ਦਿਨ ਸਬਤ ਦੇ ਅਰਾਮ ਦਾ ਦਿਨ ਹੈ, ਜੋ ਯਾਹਵੇਹ ਲਈ ਪਵਿੱਤਰ ਹੈ। ਜੋ ਕੋਈ ਸਬਤ ਦੇ ਦਿਨ ਕੋਈ ਕੰਮ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇ।
16ਇਸਰਾਏਲੀਆਂ ਨੇ ਸਬਤ ਨੂੰ ਮਨਾਉਣ, ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਆਰਾਮ ਦਾ ਦਿਨ ਕਰਕੇ ਮਨਾਉਣ ਕਿਉਂ ਜੋ ਇਹ ਸਦਾ ਲਈ ਇੱਕ ਨੇਮ ਹੈ।
17ਇਹ ਮੇਰੇ ਅਤੇ ਇਸਰਾਏਲੀਆਂ ਵਿਚਕਾਰ ਸਦਾ ਲਈ ਇੱਕ ਨਿਸ਼ਾਨ ਰਹੇਗਾ, ਕਿਉਂਕਿ ਛੇ ਦਿਨਾਂ ਵਿੱਚ ਯਾਹਵੇਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਉਸ ਨੇ ਆਰਾਮ ਕੀਤਾ ਅਤੇ ਸ਼ਾਂਤੀ ਪਾਈ।’ ”
18ਜਦੋਂ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਪਰਬਤ ਤੇ ਗੱਲ ਕਰਨੀ ਪੂਰੀ ਕੀਤੀ, ਤਾਂ ਉਸਨੇ ਮੋਸ਼ੇਹ ਨੂੰ ਨੇਮ ਦੇ ਕਾਨੂੰਨ ਦੀਆਂ ਦੋ ਫੱਟੀਆਂ ਦਿੱਤੀਆਂ, ਪੱਥਰ ਦੀਆਂ ਫੱਟੀਆਂ ਜੋ ਪਰਮੇਸ਼ਵਰ ਦੀ ਉਂਗਲੀ ਦੁਆਰਾ ਲਿਖੀਆਂ ਗਈਆਂ ਸਨ।