ਕੂਚ 32

ਇਸ ਲਈ ਮੈਂ ਉਹਨਾਂ ਨੂੰ ਕਿਹਾ, ‘ਜਿਸ ਕੋਲ ਸੋਨੇ ਦੇ ਗਹਿਣੇ ਹਨ, ਉਹ ਲਾਹ ਦਿਓ।’ ਤਦ ਉਹਨਾਂ ਨੇ ਮੈਨੂੰ ਸੋਨਾ ਦਿੱਤਾ ਅਤੇ ਮੈਂ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਬਾਹਰ ਆ ਗਿਆ!”

Exodus 32:24 (UKJV) And I said unto them, Whosoever has any gold, let them break it off. So they gave it me: then I cast it into the fire, and there came out this calf.

22ਹਾਰੋਨ ਨੇ ਜਵਾਬ ਦਿੱਤਾ, “ਮੇਰੇ ਸੁਆਮੀ, ਗੁੱਸੇ ਨਾ ਹੋਵੋ! ਤੂੰ ਜਾਣਦਾ ਹੈ ਕਿ ਇਹ ਲੋਕ ਬੁਰਾਈ ਲਈ ਕਿੰਨੇ ਤਿਆਰ ਹਨ।

23ਉਹਨਾਂ ਨੇ ਮੈਨੂੰ ਕਿਹਾ, ‘ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਉਸ ਦਾ ਕੁਝ ਪਤਾ ਨਹੀਂ ਹੈ।’

24ਇਸ ਲਈ ਮੈਂ ਉਹਨਾਂ ਨੂੰ ਕਿਹਾ, ‘ਜਿਸ ਕੋਲ ਸੋਨੇ ਦੇ ਗਹਿਣੇ ਹਨ, ਉਹ ਲਾਹ ਦਿਓ।’ ਤਦ ਉਹਨਾਂ ਨੇ ਮੈਨੂੰ ਸੋਨਾ ਦਿੱਤਾ ਅਤੇ ਮੈਂ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਬਾਹਰ ਆ ਗਿਆ!”

25ਮੋਸ਼ੇਹ ਨੇ ਦੇਖਿਆ ਕਿ ਲੋਕ ਬੇ-ਲਾਗਮ ਹੋ ਗਏ ਸਨ ਅਤੇ ਹਾਰੋਨ ਨੇ ਉਹਨਾਂ ਨੂੰ ਕਾਬੂ ਤੋਂ ਬਾਹਰ ਜਾਣ ਦਿੱਤਾ ਸੀ ਅਤੇ ਇਸ ਲਈ ਉਹ ਉਹਨਾਂ ਦੇ ਦੁਸ਼ਮਣਾਂ ਲਈ ਮਜ਼ਾਕ ਬਣ ਗਏ ਸਨ।

26ਇਸ ਲਈ ਮੋਸ਼ੇਹ ਡੇਰੇ ਦੇ ਪ੍ਰਵੇਸ਼ ਦੁਆਰ ਤੇ ਖੜ੍ਹਾ ਹੋ ਗਿਆ ਅਤੇ ਕਿਹਾ, “ਜੋ ਕੋਈ ਯਾਹਵੇਹ ਦੇ ਲਈ ਹੈ ਉਹ ਮੇਰੇ ਕੋਲ ਆਵੇ।” ਅਤੇ ਸਾਰੇ ਲੇਵੀ ਉਸ ਕੋਲ ਇਕੱਠੇ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.