ਕੂਚ 32

ਮੋਸ਼ੇਹ ਨੇ ਦੇਖਿਆ ਕਿ ਲੋਕ ਬੇ-ਲਾਗਮ ਹੋ ਗਏ ਸਨ ਅਤੇ ਹਾਰੋਨ ਨੇ ਉਹਨਾਂ ਨੂੰ ਕਾਬੂ ਤੋਂ ਬਾਹਰ ਜਾਣ ਦਿੱਤਾ ਸੀ ਅਤੇ ਇਸ ਲਈ ਉਹ ਉਹਨਾਂ ਦੇ ਦੁਸ਼ਮਣਾਂ ਲਈ ਮਜ਼ਾਕ ਬਣ ਗਏ ਸਨ।

Exodus 32:25 (UKJV) And when Moses saw that the people were naked; (for Aaron had made them naked unto their shame among their enemies:)

23ਉਹਨਾਂ ਨੇ ਮੈਨੂੰ ਕਿਹਾ, ‘ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਉਸ ਦਾ ਕੁਝ ਪਤਾ ਨਹੀਂ ਹੈ।’

24ਇਸ ਲਈ ਮੈਂ ਉਹਨਾਂ ਨੂੰ ਕਿਹਾ, ‘ਜਿਸ ਕੋਲ ਸੋਨੇ ਦੇ ਗਹਿਣੇ ਹਨ, ਉਹ ਲਾਹ ਦਿਓ।’ ਤਦ ਉਹਨਾਂ ਨੇ ਮੈਨੂੰ ਸੋਨਾ ਦਿੱਤਾ ਅਤੇ ਮੈਂ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਬਾਹਰ ਆ ਗਿਆ!”

25ਮੋਸ਼ੇਹ ਨੇ ਦੇਖਿਆ ਕਿ ਲੋਕ ਬੇ-ਲਾਗਮ ਹੋ ਗਏ ਸਨ ਅਤੇ ਹਾਰੋਨ ਨੇ ਉਹਨਾਂ ਨੂੰ ਕਾਬੂ ਤੋਂ ਬਾਹਰ ਜਾਣ ਦਿੱਤਾ ਸੀ ਅਤੇ ਇਸ ਲਈ ਉਹ ਉਹਨਾਂ ਦੇ ਦੁਸ਼ਮਣਾਂ ਲਈ ਮਜ਼ਾਕ ਬਣ ਗਏ ਸਨ।

26ਇਸ ਲਈ ਮੋਸ਼ੇਹ ਡੇਰੇ ਦੇ ਪ੍ਰਵੇਸ਼ ਦੁਆਰ ਤੇ ਖੜ੍ਹਾ ਹੋ ਗਿਆ ਅਤੇ ਕਿਹਾ, “ਜੋ ਕੋਈ ਯਾਹਵੇਹ ਦੇ ਲਈ ਹੈ ਉਹ ਮੇਰੇ ਕੋਲ ਆਵੇ।” ਅਤੇ ਸਾਰੇ ਲੇਵੀ ਉਸ ਕੋਲ ਇਕੱਠੇ ਹੋਏ।

27ਫਿਰ ਉਸਨੇ ਉਹਨਾਂ ਨੂੰ ਕਿਹਾ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਹਰੇਕ ਆਦਮੀ ਆਪਣੀਆਂ ਤਲਵਾਰਾਂ ਲੱਕ ਨਾਲ ਬੰਨ੍ਹ ਕੇ। ਡੇਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਗੇ-ਪਿੱਛੇ ਜਾਵੇ, ਹਰ ਇੱਕ ਆਪਣੇ ਭਰਾ ਅਤੇ ਦੋਸਤ ਅਤੇ ਗੁਆਂਢੀ ਨੂੰ ਮਾਰ ਦਾਉ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.