ਕੂਚ 32

ਫਿਰ ਉਸਨੇ ਉਹਨਾਂ ਨੂੰ ਕਿਹਾ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਹਰੇਕ ਆਦਮੀ ਆਪਣੀਆਂ ਤਲਵਾਰਾਂ ਲੱਕ ਨਾਲ ਬੰਨ੍ਹ ਕੇ। ਡੇਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਗੇ-ਪਿੱਛੇ ਜਾਵੇ, ਹਰ ਇੱਕ ਆਪਣੇ ਭਰਾ ਅਤੇ ਦੋਸਤ ਅਤੇ ਗੁਆਂਢੀ ਨੂੰ ਮਾਰ ਦਾਉ।’ ”

Exodus 32:27 (UKJV) And he said unto them, Thus says the LORD God of Israel, Put every man his sword by his side, and go in and out from gate to gate throughout the camp, and slay every man his brother, and every man his companion, and every man his neighbour.

25ਮੋਸ਼ੇਹ ਨੇ ਦੇਖਿਆ ਕਿ ਲੋਕ ਬੇ-ਲਾਗਮ ਹੋ ਗਏ ਸਨ ਅਤੇ ਹਾਰੋਨ ਨੇ ਉਹਨਾਂ ਨੂੰ ਕਾਬੂ ਤੋਂ ਬਾਹਰ ਜਾਣ ਦਿੱਤਾ ਸੀ ਅਤੇ ਇਸ ਲਈ ਉਹ ਉਹਨਾਂ ਦੇ ਦੁਸ਼ਮਣਾਂ ਲਈ ਮਜ਼ਾਕ ਬਣ ਗਏ ਸਨ।

26ਇਸ ਲਈ ਮੋਸ਼ੇਹ ਡੇਰੇ ਦੇ ਪ੍ਰਵੇਸ਼ ਦੁਆਰ ਤੇ ਖੜ੍ਹਾ ਹੋ ਗਿਆ ਅਤੇ ਕਿਹਾ, “ਜੋ ਕੋਈ ਯਾਹਵੇਹ ਦੇ ਲਈ ਹੈ ਉਹ ਮੇਰੇ ਕੋਲ ਆਵੇ।” ਅਤੇ ਸਾਰੇ ਲੇਵੀ ਉਸ ਕੋਲ ਇਕੱਠੇ ਹੋਏ।

27ਫਿਰ ਉਸਨੇ ਉਹਨਾਂ ਨੂੰ ਕਿਹਾ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਹਰੇਕ ਆਦਮੀ ਆਪਣੀਆਂ ਤਲਵਾਰਾਂ ਲੱਕ ਨਾਲ ਬੰਨ੍ਹ ਕੇ। ਡੇਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਗੇ-ਪਿੱਛੇ ਜਾਵੇ, ਹਰ ਇੱਕ ਆਪਣੇ ਭਰਾ ਅਤੇ ਦੋਸਤ ਅਤੇ ਗੁਆਂਢੀ ਨੂੰ ਮਾਰ ਦਾਉ।’ ”

28ਲੇਵੀਆਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਕੀਤਾ ਅਤੇ ਉਸ ਦਿਨ ਲਗਭਗ ਤਿੰਨ ਹਜ਼ਾਰ ਲੋਕ ਮਾਰੇ ਗਏ।

29ਫਿਰ ਮੋਸ਼ੇਹ ਨੇ ਆਖਿਆ, “ਅੱਜ ਤੁਹਾਨੂੰ ਯਾਹਵੇਹ ਤੋਂ ਵੱਖ ਕੀਤਾ ਗਿਆ ਹੈ, ਕਿਉਂਕਿ ਤੁਸੀਂ ਆਪਣੇ ਹੀ ਪੁੱਤਰਾਂ ਅਤੇ ਭਰਾਵਾਂ ਦੇ ਵਿਰੁੱਧ ਸੀ ਅਤੇ ਉਸ ਨੇ ਅੱਜ ਤੁਹਾਨੂੰ ਅਸੀਸ ਦਿੱਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.