ਕੂਚ 32

ਇਸ ਲਈ ਸਾਰੇ ਲੋਕ ਆਪਣੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਹਾਰੋਨ ਕੋਲ ਲੈ ਆਏ।

Exodus 32:3 (UKJV) And all the people brake off the golden earrings which were in their ears, and brought them unto Aaron.

1ਜਦੋਂ ਲੋਕਾਂ ਨੇ ਦੇਖਿਆ ਕਿ ਮੋਸ਼ੇਹ ਨੇ ਪਹਾੜ ਤੋਂ ਹੇਠਾਂ ਆਉਣ ਵਿੱਚ ਬਹੁਤ ਲੰਮਾ ਸਮਾਂ ਲਾ ਦਿੱਤਾ ਹੈ, ਤਾਂ ਉਹ ਲੋਕ ਹਾਰੋਨ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਬੋਲੇ, “ਆ, ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਨਹੀਂ ਪਤਾ ਕਿ ਉਸਨੂੰ ਕੀ ਹੋਇਆ ਹੈ।”

2ਹਾਰੋਨ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਸੋਨੇ ਦੀਆਂ ਵਾਲੀਆਂ ਲਾਹ ਦਿਓ ਜਿਹੜੀਆਂ ਤੁਹਾਡੀਆਂ ਪਤਨੀਆਂ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਪਹਿਨਦੀਆਂ ਹਨ ਅਤੇ ਮੇਰੇ ਕੋਲ ਲਿਆਓ।”

3ਇਸ ਲਈ ਸਾਰੇ ਲੋਕ ਆਪਣੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਹਾਰੋਨ ਕੋਲ ਲੈ ਆਏ।

4ਹਾਰੋਨ ਨੇ ਜੋ ਕੁਝ ਲੋਕਾਂ ਨੇ ਉਸ ਨੂੰ ਸੌਂਪਿਆ ਸੀ ਉਹ ਲੈ ਲਿਆ ਅਤੇ ਇਸ ਨੂੰ ਇੱਕ ਔਜ਼ਾਰ ਨਾਲ ਘੜ ਕੇ, ਇੱਕ ਵੱਛੇ ਦੀ ਸ਼ਕਲ ਵਿੱਚ ਇੱਕ ਮੂਰਤੀ ਬਣਾ ਦਿੱਤੀ। ਫਿਰ ਉਹਨਾਂ ਨੇ ਆਖਿਆ, “ਹੇ ਇਸਰਾਏਲ, ਇਹ ਤੁਹਾਡਾ ਦੇਵਤਾ ਹੈ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ।”

5ਜਦੋਂ ਹਾਰੋਨ ਨੇ ਇਹ ਦੇਖਿਆ, ਉਸਨੇ ਵੱਛੇ ਦੇ ਸਾਹਮਣੇ ਇੱਕ ਜਗਵੇਦੀ ਬਣਾਈ ਅਤੇ ਘੋਸ਼ਣਾ ਕੀਤੀ, “ਕੱਲ੍ਹ ਯਾਹਵੇਹ ਲਈ ਇੱਕ ਤਿਉਹਾਰ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.