ਕੂਚ 32

ਹਾਰੋਨ ਨੇ ਜੋ ਕੁਝ ਲੋਕਾਂ ਨੇ ਉਸ ਨੂੰ ਸੌਂਪਿਆ ਸੀ ਉਹ ਲੈ ਲਿਆ ਅਤੇ ਇਸ ਨੂੰ ਇੱਕ ਔਜ਼ਾਰ ਨਾਲ ਘੜ ਕੇ, ਇੱਕ ਵੱਛੇ ਦੀ ਸ਼ਕਲ ਵਿੱਚ ਇੱਕ ਮੂਰਤੀ ਬਣਾ ਦਿੱਤੀ। ਫਿਰ ਉਹਨਾਂ ਨੇ ਆਖਿਆ, “ਹੇ ਇਸਰਾਏਲ, ਇਹ ਤੁਹਾਡਾ ਦੇਵਤਾ ਹੈ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ।”

Exodus 32:4 (UKJV) And he received them at their hand, and fashioned it with a graving tool, after he had made it a molten calf: and they said, These be your gods, O Israel, which brought you up out of the land of Egypt.

2ਹਾਰੋਨ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਸੋਨੇ ਦੀਆਂ ਵਾਲੀਆਂ ਲਾਹ ਦਿਓ ਜਿਹੜੀਆਂ ਤੁਹਾਡੀਆਂ ਪਤਨੀਆਂ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਪਹਿਨਦੀਆਂ ਹਨ ਅਤੇ ਮੇਰੇ ਕੋਲ ਲਿਆਓ।”

3ਇਸ ਲਈ ਸਾਰੇ ਲੋਕ ਆਪਣੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਹਾਰੋਨ ਕੋਲ ਲੈ ਆਏ।

4ਹਾਰੋਨ ਨੇ ਜੋ ਕੁਝ ਲੋਕਾਂ ਨੇ ਉਸ ਨੂੰ ਸੌਂਪਿਆ ਸੀ ਉਹ ਲੈ ਲਿਆ ਅਤੇ ਇਸ ਨੂੰ ਇੱਕ ਔਜ਼ਾਰ ਨਾਲ ਘੜ ਕੇ, ਇੱਕ ਵੱਛੇ ਦੀ ਸ਼ਕਲ ਵਿੱਚ ਇੱਕ ਮੂਰਤੀ ਬਣਾ ਦਿੱਤੀ। ਫਿਰ ਉਹਨਾਂ ਨੇ ਆਖਿਆ, “ਹੇ ਇਸਰਾਏਲ, ਇਹ ਤੁਹਾਡਾ ਦੇਵਤਾ ਹੈ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ।”

5ਜਦੋਂ ਹਾਰੋਨ ਨੇ ਇਹ ਦੇਖਿਆ, ਉਸਨੇ ਵੱਛੇ ਦੇ ਸਾਹਮਣੇ ਇੱਕ ਜਗਵੇਦੀ ਬਣਾਈ ਅਤੇ ਘੋਸ਼ਣਾ ਕੀਤੀ, “ਕੱਲ੍ਹ ਯਾਹਵੇਹ ਲਈ ਇੱਕ ਤਿਉਹਾਰ ਹੋਵੇਗਾ।”

6ਇਸ ਲਈ ਅਗਲੇ ਦਿਨ ਲੋਕ ਤੜਕੇ ਉੱਠੇ ਅਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਇਸ ਤੋਂ ਬਾਅਦ ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.