ਕੂਚ 32

ਇਸ ਲਈ ਮੋਸ਼ੇਹ ਯਾਹਵੇਹ ਦੇ ਕੋਲ ਵਾਪਸ ਗਿਆ ਅਤੇ ਆਖਿਆ, “ਹਾਏ, ਇਨ੍ਹਾਂ ਲੋਕਾਂ ਨੇ ਕਿੰਨਾ ਵੱਡਾ ਪਾਪ ਕੀਤਾ ਹੈ! ਉਹਨਾਂ ਨੇ ਆਪਣੇ ਆਪ ਲਈ ਸੋਨੇ ਦਾ ਦੇਵਤਾ ਬਣਾ ਲਿਆ ਹੈ।

Exodus 32:31 (UKJV) And Moses returned unto the LORD, and said, Oh, this people have sinned a great sin, and have made them gods of gold.

29ਫਿਰ ਮੋਸ਼ੇਹ ਨੇ ਆਖਿਆ, “ਅੱਜ ਤੁਹਾਨੂੰ ਯਾਹਵੇਹ ਤੋਂ ਵੱਖ ਕੀਤਾ ਗਿਆ ਹੈ, ਕਿਉਂਕਿ ਤੁਸੀਂ ਆਪਣੇ ਹੀ ਪੁੱਤਰਾਂ ਅਤੇ ਭਰਾਵਾਂ ਦੇ ਵਿਰੁੱਧ ਸੀ ਅਤੇ ਉਸ ਨੇ ਅੱਜ ਤੁਹਾਨੂੰ ਅਸੀਸ ਦਿੱਤੀ ਹੈ।”

30ਅਗਲੇ ਦਿਨ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ। ਪਰ ਹੁਣ ਮੈਂ ਯਾਹਵੇਹ ਕੋਲ ਜਾਵਾਂਗਾ, ਸ਼ਾਇਦ ਮੈਂ ਤੁਹਾਡੇ ਪਾਪ ਦੀ ਭੇਟ ਲਈ ਪ੍ਰਾਸਚਿਤ ਕਰ ਸਕਾਂ।”

31ਇਸ ਲਈ ਮੋਸ਼ੇਹ ਯਾਹਵੇਹ ਦੇ ਕੋਲ ਵਾਪਸ ਗਿਆ ਅਤੇ ਆਖਿਆ, “ਹਾਏ, ਇਨ੍ਹਾਂ ਲੋਕਾਂ ਨੇ ਕਿੰਨਾ ਵੱਡਾ ਪਾਪ ਕੀਤਾ ਹੈ! ਉਹਨਾਂ ਨੇ ਆਪਣੇ ਆਪ ਲਈ ਸੋਨੇ ਦਾ ਦੇਵਤਾ ਬਣਾ ਲਿਆ ਹੈ।

32ਪਰ ਹੁਣ, ਕਿਰਪਾ ਕਰਕੇ ਉਹਨਾਂ ਦੇ ਗੁਨਾਹ ਨੂੰ ਮਾਫ਼ ਕਰ ਦੇ, ਪਰ ਜੇ ਨਹੀਂ ਤਾਂ ਮੇਰੇ ਨਾਮ ਨੂੰ ਉਸ ਕਿਤਾਬ ਵਿੱਚੋਂ ਮਿਟਾ ਦੇ ਜੋ ਤੂੰ ਲਿਖੀ ਹੈ।”

33ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਜਿਸ ਨੇ ਵੀ ਮੇਰੇ ਵਿਰੁੱਧ ਪਾਪ ਕੀਤਾ ਹੈ, ਮੈਂ ਆਪਣੀ ਕਿਤਾਬ ਵਿੱਚੋਂ ਮਿਟਾ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.