ਕੂਚ 32

ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਜਿਸ ਨੇ ਵੀ ਮੇਰੇ ਵਿਰੁੱਧ ਪਾਪ ਕੀਤਾ ਹੈ, ਮੈਂ ਆਪਣੀ ਕਿਤਾਬ ਵਿੱਚੋਂ ਮਿਟਾ ਦਿਆਂਗਾ।

Exodus 32:33 (UKJV) And the LORD said unto Moses, Whosoever has sinned against me, him will I blot out of my book.

31ਇਸ ਲਈ ਮੋਸ਼ੇਹ ਯਾਹਵੇਹ ਦੇ ਕੋਲ ਵਾਪਸ ਗਿਆ ਅਤੇ ਆਖਿਆ, “ਹਾਏ, ਇਨ੍ਹਾਂ ਲੋਕਾਂ ਨੇ ਕਿੰਨਾ ਵੱਡਾ ਪਾਪ ਕੀਤਾ ਹੈ! ਉਹਨਾਂ ਨੇ ਆਪਣੇ ਆਪ ਲਈ ਸੋਨੇ ਦਾ ਦੇਵਤਾ ਬਣਾ ਲਿਆ ਹੈ।

32ਪਰ ਹੁਣ, ਕਿਰਪਾ ਕਰਕੇ ਉਹਨਾਂ ਦੇ ਗੁਨਾਹ ਨੂੰ ਮਾਫ਼ ਕਰ ਦੇ, ਪਰ ਜੇ ਨਹੀਂ ਤਾਂ ਮੇਰੇ ਨਾਮ ਨੂੰ ਉਸ ਕਿਤਾਬ ਵਿੱਚੋਂ ਮਿਟਾ ਦੇ ਜੋ ਤੂੰ ਲਿਖੀ ਹੈ।”

33ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਜਿਸ ਨੇ ਵੀ ਮੇਰੇ ਵਿਰੁੱਧ ਪਾਪ ਕੀਤਾ ਹੈ, ਮੈਂ ਆਪਣੀ ਕਿਤਾਬ ਵਿੱਚੋਂ ਮਿਟਾ ਦਿਆਂਗਾ।

34ਹੁਣ ਜਾ, ਲੋਕਾਂ ਨੂੰ ਉਸ ਥਾਂ ਵੱਲ ਲੈ ਜਾ ਜਿਸ ਬਾਰੇ ਮੈਂ ਕਿਹਾ ਸੀ, ਅਤੇ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ। ਹਾਲਾਂਕਿ, ਜਦੋਂ ਮੇਰੇ ਲਈ ਸਜ਼ਾ ਦੇਣ ਦਾ ਸਮਾਂ ਆਵੇਗਾ, ਮੈਂ ਉਹਨਾਂ ਨੂੰ ਉਹਨਾਂ ਦੇ ਪਾਪ ਲਈ ਸਜ਼ਾ ਦਿਆਂਗਾ।”

35ਅਤੇ ਯਾਹਵੇਹ ਨੇ ਲੋਕਾਂ ਨੂੰ ਇੱਕ ਬਿਪਤਾ ਨਾਲ ਮਾਰਿਆ ਕਿਉਂਕਿ ਉਹਨਾਂ ਨੇ ਹਾਰੋਨ ਨੂੰ ਇੱਕ ਵੱਛਾ ਬਣਾਉਣ ਅਤੇ ਉਸਦੀ ਪੂਜਾ ਕਰਨ ਲਈ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.