ਕੂਚ 32

ਹੁਣ ਜਾ, ਲੋਕਾਂ ਨੂੰ ਉਸ ਥਾਂ ਵੱਲ ਲੈ ਜਾ ਜਿਸ ਬਾਰੇ ਮੈਂ ਕਿਹਾ ਸੀ, ਅਤੇ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ। ਹਾਲਾਂਕਿ, ਜਦੋਂ ਮੇਰੇ ਲਈ ਸਜ਼ਾ ਦੇਣ ਦਾ ਸਮਾਂ ਆਵੇਗਾ, ਮੈਂ ਉਹਨਾਂ ਨੂੰ ਉਹਨਾਂ ਦੇ ਪਾਪ ਲਈ ਸਜ਼ਾ ਦਿਆਂਗਾ।”

Exodus 32:34 (UKJV) Therefore now go, lead the people unto the place of which I have spoken unto you: behold, mine Angel shall go before you: nevertheless in the day when I visit I will visit their sin upon them.

32ਪਰ ਹੁਣ, ਕਿਰਪਾ ਕਰਕੇ ਉਹਨਾਂ ਦੇ ਗੁਨਾਹ ਨੂੰ ਮਾਫ਼ ਕਰ ਦੇ, ਪਰ ਜੇ ਨਹੀਂ ਤਾਂ ਮੇਰੇ ਨਾਮ ਨੂੰ ਉਸ ਕਿਤਾਬ ਵਿੱਚੋਂ ਮਿਟਾ ਦੇ ਜੋ ਤੂੰ ਲਿਖੀ ਹੈ।”

33ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਜਿਸ ਨੇ ਵੀ ਮੇਰੇ ਵਿਰੁੱਧ ਪਾਪ ਕੀਤਾ ਹੈ, ਮੈਂ ਆਪਣੀ ਕਿਤਾਬ ਵਿੱਚੋਂ ਮਿਟਾ ਦਿਆਂਗਾ।

34ਹੁਣ ਜਾ, ਲੋਕਾਂ ਨੂੰ ਉਸ ਥਾਂ ਵੱਲ ਲੈ ਜਾ ਜਿਸ ਬਾਰੇ ਮੈਂ ਕਿਹਾ ਸੀ, ਅਤੇ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ। ਹਾਲਾਂਕਿ, ਜਦੋਂ ਮੇਰੇ ਲਈ ਸਜ਼ਾ ਦੇਣ ਦਾ ਸਮਾਂ ਆਵੇਗਾ, ਮੈਂ ਉਹਨਾਂ ਨੂੰ ਉਹਨਾਂ ਦੇ ਪਾਪ ਲਈ ਸਜ਼ਾ ਦਿਆਂਗਾ।”

35ਅਤੇ ਯਾਹਵੇਹ ਨੇ ਲੋਕਾਂ ਨੂੰ ਇੱਕ ਬਿਪਤਾ ਨਾਲ ਮਾਰਿਆ ਕਿਉਂਕਿ ਉਹਨਾਂ ਨੇ ਹਾਰੋਨ ਨੂੰ ਇੱਕ ਵੱਛਾ ਬਣਾਉਣ ਅਤੇ ਉਸਦੀ ਪੂਜਾ ਕਰਨ ਲਈ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.