ਕੂਚ 33

ਅਤੇ ਯਾਹਵੇਹ ਨੇ ਕਿਹਾ, “ਮੈਂ ਆਪਣੀ ਸਾਰੀ ਭਲਿਆਈ ਨੂੰ ਤੇਰੇ ਸਾਹਮਣੇ ਪੇਸ਼ ਕਰ ਦਿਆਂਗਾ, ਅਤੇ ਮੈਂ ਤੇਰੇ ਅੱਗੇ ਆਪਣੇ ਨਾਮ ਦਾ ਪ੍ਰਚਾਰ ਕਰਾਂਗਾ। ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ, ਅਤੇ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।”

Exodus 33:19 (UKJV) And he said, I will make all my goodness pass before you, and I will proclaim the name of the LORD before you; and will be gracious to whom I will be gracious, and will show mercy on whom I will show mercy.

17ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਉਹੀ ਕਰਾਂਗਾ ਜੋ ਤੂੰ ਮੰਗਿਆ ਹੈ, ਕਿਉਂਕਿ ਮੈਂ ਤੇਰੇ ਤੋਂ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ।”

18ਤਦ ਮੋਸ਼ੇਹ ਨੇ ਆਖਿਆ, “ਹੁਣ ਮੈਨੂੰ ਆਪਣੀ ਮਹਿਮਾ ਵਿਖਾ।”

19ਅਤੇ ਯਾਹਵੇਹ ਨੇ ਕਿਹਾ, “ਮੈਂ ਆਪਣੀ ਸਾਰੀ ਭਲਿਆਈ ਨੂੰ ਤੇਰੇ ਸਾਹਮਣੇ ਪੇਸ਼ ਕਰ ਦਿਆਂਗਾ, ਅਤੇ ਮੈਂ ਤੇਰੇ ਅੱਗੇ ਆਪਣੇ ਨਾਮ ਦਾ ਪ੍ਰਚਾਰ ਕਰਾਂਗਾ। ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ, ਅਤੇ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।”

20ਪਰ ਉਸਨੇ ਕਿਹਾ, “ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਮੈਨੂੰ ਦੇਖ ਕੇ ਜਿਉਂਦਾ ਨਹੀਂ ਰਹਿ ਸਕਦਾ।”

21ਤਦ ਯਾਹਵੇਹ ਨੇ ਕਿਹਾ, “ਮੇਰੇ ਨੇੜੇ ਇੱਕ ਜਗ੍ਹਾ ਹੈ ਅਤੇ ਉੱਥੇ ਤੂੰ ਇੱਕ ਚੱਟਾਨ ਉੱਤੇ ਖੜ੍ਹੇ ਹੋ ਜਾਵੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.