18ਤਦ ਮੋਸ਼ੇਹ ਨੇ ਆਖਿਆ, “ਹੁਣ ਮੈਨੂੰ ਆਪਣੀ ਮਹਿਮਾ ਵਿਖਾ।”
19ਅਤੇ ਯਾਹਵੇਹ ਨੇ ਕਿਹਾ, “ਮੈਂ ਆਪਣੀ ਸਾਰੀ ਭਲਿਆਈ ਨੂੰ ਤੇਰੇ ਸਾਹਮਣੇ ਪੇਸ਼ ਕਰ ਦਿਆਂਗਾ, ਅਤੇ ਮੈਂ ਤੇਰੇ ਅੱਗੇ ਆਪਣੇ ਨਾਮ ਦਾ ਪ੍ਰਚਾਰ ਕਰਾਂਗਾ। ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ, ਅਤੇ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।”
20ਪਰ ਉਸਨੇ ਕਿਹਾ, “ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਮੈਨੂੰ ਦੇਖ ਕੇ ਜਿਉਂਦਾ ਨਹੀਂ ਰਹਿ ਸਕਦਾ।”
21ਤਦ ਯਾਹਵੇਹ ਨੇ ਕਿਹਾ, “ਮੇਰੇ ਨੇੜੇ ਇੱਕ ਜਗ੍ਹਾ ਹੈ ਅਤੇ ਉੱਥੇ ਤੂੰ ਇੱਕ ਚੱਟਾਨ ਉੱਤੇ ਖੜ੍ਹੇ ਹੋ ਜਾਵੀ।
22ਜਦੋਂ ਮੇਰੀ ਮਹਿਮਾ ਲੰਘੇਗੀ, ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਤੈਨੂੰ ਆਪਣੇ ਹੱਥਾਂ ਨਾਲ ਢੱਕਾਂਗਾ।