20ਪਰ ਉਸਨੇ ਕਿਹਾ, “ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਮੈਨੂੰ ਦੇਖ ਕੇ ਜਿਉਂਦਾ ਨਹੀਂ ਰਹਿ ਸਕਦਾ।”
21ਤਦ ਯਾਹਵੇਹ ਨੇ ਕਿਹਾ, “ਮੇਰੇ ਨੇੜੇ ਇੱਕ ਜਗ੍ਹਾ ਹੈ ਅਤੇ ਉੱਥੇ ਤੂੰ ਇੱਕ ਚੱਟਾਨ ਉੱਤੇ ਖੜ੍ਹੇ ਹੋ ਜਾਵੀ।
22ਜਦੋਂ ਮੇਰੀ ਮਹਿਮਾ ਲੰਘੇਗੀ, ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਤੈਨੂੰ ਆਪਣੇ ਹੱਥਾਂ ਨਾਲ ਢੱਕਾਂਗਾ।
23ਫਿਰ ਮੈਂ ਆਪਣਾ ਹੱਥ ਹਟਾ ਦਿਆਂਗਾ ਅਤੇ ਤੂੰ ਮੇਰੀ ਪਿੱਠ ਵੇਖੇਗਾ ਪਰ ਮੇਰਾ ਚਿਹਰਾ ਨਹੀਂ ਦਿੱਸੇਗਾ।”