3ਦੁੱਧ ਅਤੇ ਸ਼ਹਿਦ ਨਾਲ ਵਗਣ ਵਾਲੀ ਧਰਤੀ ਉੱਤੇ ਜਾਓ। ਪਰ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਕਿਉਂਕਿ ਤੁਸੀਂ ਇੱਕ ਕਠੋਰ ਲੋਕ ਹੋ ਅਤੇ ਮੈਂ ਤੁਹਾਨੂੰ ਰਸਤੇ ਵਿੱਚ ਤਬਾਹ ਕਰ ਦਿਆਂਗਾ।”
4ਜਦੋਂ ਲੋਕਾਂ ਨੇ ਇਹ ਦੁਖਦਾਈ ਬਚਨ ਸੁਣੇ, ਤਾਂ ਉਹ ਸੋਗ ਕਰਨ ਲੱਗੇ ਅਤੇ ਕਿਸੇ ਨੇ ਕੋਈ ਗਹਿਣਾ ਨਹੀਂ ਪਾਇਆ।
5ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਕਠੋਰ ਲੋਕ ਹੋ ਅਤੇ ਜੇ ਮੈਂ ਇੱਕ ਪਲ ਲਈ ਵੀ ਤੁਹਾਡੇ ਨਾਲ ਜਾਂਵਾਂ, ਤਾਂ ਮੈਂ ਤੁਹਾਨੂੰ ਤਬਾਹ ਕਰ ਦੇਵਾਂਗਾ ਇਸ ਲਈ ਹੁਣ ਆਪਣੇ ਗਹਿਣੇ ਉਤਾਰ ਦਿਓ ਅਤੇ ਮੈਂ ਫੈਸਲਾ ਕਰਾਂਗਾ ਕਿ ਤੁਹਾਡੇ ਨਾਲ ਕੀ ਕਰਨਾ ਹੈ।’ ”
6ਇਸ ਲਈ ਇਸਰਾਏਲੀਆਂ ਨੇ ਹੋਰੇਬ ਪਹਾੜ ਉੱਤੇ ਆਪਣੇ ਗਹਿਣੇ ਲਾਹ ਲਏ।
7ਹੁਣ ਮੋਸ਼ੇਹ ਨੇ ਡੇਰੇ ਤੋਂ ਦੂਰ ਇੱਕ ਤੰਬੂ ਲਗਾਇਆ ਅਤੇ ਉਸਨੂੰ “ਮੰਡਲੀ ਦਾ ਤੰਬੂ” ਆਖਿਆ। ਤਾਂ ਇਸ ਤਰ੍ਹਾਂ ਹੋਇਆ ਕਿ ਜੋ ਕੋਈ ਯਾਹਵੇਹ ਨੂੰ ਭਾਲਦਾ ਸੀ ਸੋ ਡੇਰੇ ਦੇ ਬਾਹਰ ਮੰਡਲੀ ਦੇ ਤੰਬੂ ਵਿੱਚ ਜਾਂਦਾ ਸੀ।