ਕੂਚ 33

ਇਸ ਲਈ ਇਸਰਾਏਲੀਆਂ ਨੇ ਹੋਰੇਬ ਪਹਾੜ ਉੱਤੇ ਆਪਣੇ ਗਹਿਣੇ ਲਾਹ ਲਏ।

Exodus 33:6 (UKJV) And the children of Israel stripped themselves of their ornaments by the mount Horeb.

4ਜਦੋਂ ਲੋਕਾਂ ਨੇ ਇਹ ਦੁਖਦਾਈ ਬਚਨ ਸੁਣੇ, ਤਾਂ ਉਹ ਸੋਗ ਕਰਨ ਲੱਗੇ ਅਤੇ ਕਿਸੇ ਨੇ ਕੋਈ ਗਹਿਣਾ ਨਹੀਂ ਪਾਇਆ।

5ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਕਠੋਰ ਲੋਕ ਹੋ ਅਤੇ ਜੇ ਮੈਂ ਇੱਕ ਪਲ ਲਈ ਵੀ ਤੁਹਾਡੇ ਨਾਲ ਜਾਂਵਾਂ, ਤਾਂ ਮੈਂ ਤੁਹਾਨੂੰ ਤਬਾਹ ਕਰ ਦੇਵਾਂਗਾ ਇਸ ਲਈ ਹੁਣ ਆਪਣੇ ਗਹਿਣੇ ਉਤਾਰ ਦਿਓ ਅਤੇ ਮੈਂ ਫੈਸਲਾ ਕਰਾਂਗਾ ਕਿ ਤੁਹਾਡੇ ਨਾਲ ਕੀ ਕਰਨਾ ਹੈ।’ ”

6ਇਸ ਲਈ ਇਸਰਾਏਲੀਆਂ ਨੇ ਹੋਰੇਬ ਪਹਾੜ ਉੱਤੇ ਆਪਣੇ ਗਹਿਣੇ ਲਾਹ ਲਏ।

7ਹੁਣ ਮੋਸ਼ੇਹ ਨੇ ਡੇਰੇ ਤੋਂ ਦੂਰ ਇੱਕ ਤੰਬੂ ਲਗਾਇਆ ਅਤੇ ਉਸਨੂੰ “ਮੰਡਲੀ ਦਾ ਤੰਬੂ” ਆਖਿਆ। ਤਾਂ ਇਸ ਤਰ੍ਹਾਂ ਹੋਇਆ ਕਿ ਜੋ ਕੋਈ ਯਾਹਵੇਹ ਨੂੰ ਭਾਲਦਾ ਸੀ ਸੋ ਡੇਰੇ ਦੇ ਬਾਹਰ ਮੰਡਲੀ ਦੇ ਤੰਬੂ ਵਿੱਚ ਜਾਂਦਾ ਸੀ।

8ਅਤੇ ਜਦੋਂ ਵੀ ਮੋਸ਼ੇਹ ਤੰਬੂ ਦੇ ਬਾਹਰ ਜਾਂਦਾ ਸੀ, ਤਾਂ ਸਾਰੇ ਲੋਕ ਉੱਠ ਕੇ ਆਪਣੇ ਤੰਬੂਆਂ ਦੇ ਦਰਵਾਜ਼ਿਆਂ ਉੱਤੇ ਖੜ੍ਹੇ ਰਹਿੰਦੇ ਸਨ ਅਤੇ ਮੋਸ਼ੇਹ ਨੂੰ ਤੰਬੂ ਵਿੱਚ ਜਾਣ ਤੱਕ ਦੇਖਦੇ ਰਹਿੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.