ਕੂਚ 33

ਅਤੇ ਜਦੋਂ ਵੀ ਮੋਸ਼ੇਹ ਤੰਬੂ ਦੇ ਬਾਹਰ ਜਾਂਦਾ ਸੀ, ਤਾਂ ਸਾਰੇ ਲੋਕ ਉੱਠ ਕੇ ਆਪਣੇ ਤੰਬੂਆਂ ਦੇ ਦਰਵਾਜ਼ਿਆਂ ਉੱਤੇ ਖੜ੍ਹੇ ਰਹਿੰਦੇ ਸਨ ਅਤੇ ਮੋਸ਼ੇਹ ਨੂੰ ਤੰਬੂ ਵਿੱਚ ਜਾਣ ਤੱਕ ਦੇਖਦੇ ਰਹਿੰਦੇ ਸਨ।

Exodus 33:8 (UKJV) And it came to pass, when Moses went out unto the tabernacle, that all the people rose up, and stood every man at his tent door, and looked after Moses, until he was gone into the tabernacle.

6ਇਸ ਲਈ ਇਸਰਾਏਲੀਆਂ ਨੇ ਹੋਰੇਬ ਪਹਾੜ ਉੱਤੇ ਆਪਣੇ ਗਹਿਣੇ ਲਾਹ ਲਏ।

7ਹੁਣ ਮੋਸ਼ੇਹ ਨੇ ਡੇਰੇ ਤੋਂ ਦੂਰ ਇੱਕ ਤੰਬੂ ਲਗਾਇਆ ਅਤੇ ਉਸਨੂੰ “ਮੰਡਲੀ ਦਾ ਤੰਬੂ” ਆਖਿਆ। ਤਾਂ ਇਸ ਤਰ੍ਹਾਂ ਹੋਇਆ ਕਿ ਜੋ ਕੋਈ ਯਾਹਵੇਹ ਨੂੰ ਭਾਲਦਾ ਸੀ ਸੋ ਡੇਰੇ ਦੇ ਬਾਹਰ ਮੰਡਲੀ ਦੇ ਤੰਬੂ ਵਿੱਚ ਜਾਂਦਾ ਸੀ।

8ਅਤੇ ਜਦੋਂ ਵੀ ਮੋਸ਼ੇਹ ਤੰਬੂ ਦੇ ਬਾਹਰ ਜਾਂਦਾ ਸੀ, ਤਾਂ ਸਾਰੇ ਲੋਕ ਉੱਠ ਕੇ ਆਪਣੇ ਤੰਬੂਆਂ ਦੇ ਦਰਵਾਜ਼ਿਆਂ ਉੱਤੇ ਖੜ੍ਹੇ ਰਹਿੰਦੇ ਸਨ ਅਤੇ ਮੋਸ਼ੇਹ ਨੂੰ ਤੰਬੂ ਵਿੱਚ ਜਾਣ ਤੱਕ ਦੇਖਦੇ ਰਹਿੰਦੇ ਸਨ।

9ਜਿਵੇਂ ਹੀ ਮੋਸ਼ੇਹ ਤੰਬੂ ਵਿੱਚ ਜਾਂਦਾ ਸੀ, ਬੱਦਲ ਦਾ ਥੰਮ੍ਹ ਹੇਠਾਂ ਆ ਜਾਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਜਾਂਦਾ ਸੀ, ਜਦੋਂ ਕਿ ਯਾਹਵੇਹ ਮੋਸ਼ੇਹ ਨਾਲ ਗੱਲ ਕਰਦਾ ਸੀ।

10ਜਦੋਂ ਵੀ ਲੋਕਾਂ ਨੇ ਬੱਦਲ ਦੇ ਥੰਮ੍ਹ ਨੂੰ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਦੇਖਿਆ, ਤਾਂ ਉਹ ਸਾਰੇ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਕੇ ਮੱਥਾ ਟੇਕਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.