ਕੂਚ 34

“ਤੁਸੀਂ ਖਮੀਰ ਰਹਿਤ ਰੋਟੀ ਦਾ ਤਿਉਹਾਰ ਮਨਾਓ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਬਾਹਰ ਨਿੱਕਲ ਆਏ ਸੀ।

Exodus 34:18 (UKJV) The feast of unleavened bread shall you keep. Seven days you shall eat unleavened bread, as I commanded you, in the time of the month Abib: for in the month Abib you came out from Egypt.

16ਅਤੇ ਜਦੋਂ ਤੁਸੀਂ ਉਹਨਾਂ ਦੀਆਂ ਕੁਝ ਧੀਆਂ ਨੂੰ ਆਪਣੇ ਪੁੱਤਰਾਂ ਲਈ ਪਤਨੀਆਂ ਵਜੋਂ ਚੁਣੋ ਅਤੇ ਉਹਨਾਂ ਦੀਆ ਧੀਆਂ ਆਪਣੇ ਦੇਵਤਿਆਂ ਦੇ ਪਿੱਛੇ ਵਿਭਚਾਰ ਕਰਨ, ਤਾਂ ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਾਉਣ।

17“ਕਿਸੇ ਵੀ ਦੇਵਤਿਆਂ ਦੀਆ ਮੂਰਤੀਆਂ ਨਾ ਬਣਾਓ।

18“ਤੁਸੀਂ ਖਮੀਰ ਰਹਿਤ ਰੋਟੀ ਦਾ ਤਿਉਹਾਰ ਮਨਾਓ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਬਾਹਰ ਨਿੱਕਲ ਆਏ ਸੀ।

19“ਹਰ ਕੁੱਖ ਦਾ ਪਹਿਲੌਠਾ ਮੇਰਾ ਹੈ, ਜਿਸ ਵਿੱਚ ਤੁਹਾਡੇ ਬਲਦਾਂ ਦੇ ਸਾਰੇ ਪਹਿਲੌਠੇ ਨਰ ਵੀ ਸ਼ਾਮਲ ਹਨ, ਭਾਵੇਂ ਉਹ ਭੇਡਾਂ ਵਿੱਚੋਂ ਹੋਵੇ ਜਾਂ ਬੱਕਰੀਆਂ ਵਿੱਚੋਂ।

20ਗਧੀ ਦੇ ਪਹਿਲੌਠੇ ਨੂੰ ਲੇਲੇ ਦੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ, ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਸਾਰੇ ਜੇਠੇ ਪੁੱਤਰਾਂ ਨੂੰ ਛੁਡਾਓ। “ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਹੀਂ ਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.