ਕੂਚ 34

ਗਧੀ ਦੇ ਪਹਿਲੌਠੇ ਨੂੰ ਲੇਲੇ ਦੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ, ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਸਾਰੇ ਜੇਠੇ ਪੁੱਤਰਾਂ ਨੂੰ ਛੁਡਾਓ। “ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਹੀਂ ਆਵੇ।

Exodus 34:20 (UKJV) But the first born of an ass you shall redeem with a lamb: and if you redeem him not, then shall you break his neck. All the firstborn of your sons you shall redeem. And none shall appear before me empty.

18“ਤੁਸੀਂ ਖਮੀਰ ਰਹਿਤ ਰੋਟੀ ਦਾ ਤਿਉਹਾਰ ਮਨਾਓ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਬਾਹਰ ਨਿੱਕਲ ਆਏ ਸੀ।

19“ਹਰ ਕੁੱਖ ਦਾ ਪਹਿਲੌਠਾ ਮੇਰਾ ਹੈ, ਜਿਸ ਵਿੱਚ ਤੁਹਾਡੇ ਬਲਦਾਂ ਦੇ ਸਾਰੇ ਪਹਿਲੌਠੇ ਨਰ ਵੀ ਸ਼ਾਮਲ ਹਨ, ਭਾਵੇਂ ਉਹ ਭੇਡਾਂ ਵਿੱਚੋਂ ਹੋਵੇ ਜਾਂ ਬੱਕਰੀਆਂ ਵਿੱਚੋਂ।

20ਗਧੀ ਦੇ ਪਹਿਲੌਠੇ ਨੂੰ ਲੇਲੇ ਦੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ, ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਸਾਰੇ ਜੇਠੇ ਪੁੱਤਰਾਂ ਨੂੰ ਛੁਡਾਓ। “ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਹੀਂ ਆਵੇ।

21“ਛੇ ਦਿਨ ਮਿਹਨਤ ਕਰਨੀ, ਪਰ ਸੱਤਵੇਂ ਦਿਨ ਆਰਾਮ ਕਰਨਾ। ਵਾਹੁਣ ਦੇ ਵੇਲੇ ਅਤੇ ਵਾਢੀ ਦੇ ਵੇਲੇ ਤੂੰ ਅਰਾਮ ਕਰੀਂ।

22“ਕਣਕ ਦੀ ਵਾਢੀ ਦੇ ਪਹਿਲੇ ਫਲਾਂ ਦੇ ਨਾਲ ਹਫ਼ਤਿਆਂ ਦਾ ਤਿਉਹਾਰ, ਅਤੇ ਸਾਲ ਦੇ ਅੰਤ ਵਿੱਚ ਫਸਲ ਸਾਂਭਣ ਦਾ ਤਿਉਹਾਰ ਮਨਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.