19“ਹਰ ਕੁੱਖ ਦਾ ਪਹਿਲੌਠਾ ਮੇਰਾ ਹੈ, ਜਿਸ ਵਿੱਚ ਤੁਹਾਡੇ ਬਲਦਾਂ ਦੇ ਸਾਰੇ ਪਹਿਲੌਠੇ ਨਰ ਵੀ ਸ਼ਾਮਲ ਹਨ, ਭਾਵੇਂ ਉਹ ਭੇਡਾਂ ਵਿੱਚੋਂ ਹੋਵੇ ਜਾਂ ਬੱਕਰੀਆਂ ਵਿੱਚੋਂ।
20ਗਧੀ ਦੇ ਪਹਿਲੌਠੇ ਨੂੰ ਲੇਲੇ ਦੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ, ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਸਾਰੇ ਜੇਠੇ ਪੁੱਤਰਾਂ ਨੂੰ ਛੁਡਾਓ। “ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਹੀਂ ਆਵੇ।
21“ਛੇ ਦਿਨ ਮਿਹਨਤ ਕਰਨੀ, ਪਰ ਸੱਤਵੇਂ ਦਿਨ ਆਰਾਮ ਕਰਨਾ। ਵਾਹੁਣ ਦੇ ਵੇਲੇ ਅਤੇ ਵਾਢੀ ਦੇ ਵੇਲੇ ਤੂੰ ਅਰਾਮ ਕਰੀਂ।
22“ਕਣਕ ਦੀ ਵਾਢੀ ਦੇ ਪਹਿਲੇ ਫਲਾਂ ਦੇ ਨਾਲ ਹਫ਼ਤਿਆਂ ਦਾ ਤਿਉਹਾਰ, ਅਤੇ ਸਾਲ ਦੇ ਅੰਤ ਵਿੱਚ ਫਸਲ ਸਾਂਭਣ ਦਾ ਤਿਉਹਾਰ ਮਨਾਈ।
23ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਹਾਜ਼ਰ ਹੋਣ।