ਕੂਚ 34

ਇਸ ਲਈ ਮੋਸ਼ੇਹ ਨੇ ਪਹਿਲਾ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਸਵੇਰ ਨੂੰ ਸੀਨਾਈ ਪਹਾੜ ਉੱਤੇ ਚੜ੍ਹ ਗਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਉਸਨੇ ਪੱਥਰ ਦੀਆਂ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਚੁੱਕੀਆਂ।

Exodus 34:4 (UKJV) And he hewed two tables of stone like unto the first; and Moses rose up early in the morning, and went up unto mount Sinai, as the LORD had commanded him, and took in his hand the two tables of stone.

2ਸਵੇਰ ਨੂੰ ਤਿਆਰ ਹੋ ਕੇ ਸੀਨਾਈ ਪਹਾੜ ਉੱਤੇ ਆ ਜਾ ਅਤੇ ਉੱਥੇ ਤੂੰ ਪਹਾੜ ਦੀ ਚੋਟੀ ਉੱਤੇ ਮੇਰੇ ਲਈ ਖੜ੍ਹੇ ਰਹਿ।

3ਕੋਈ ਵੀ ਤੇਰੇ ਨਾਲ ਨਾ ਆਵੇ, ਅਤੇ ਨਾ ਹੀ ਪਹਾੜ ਤੇ ਕਿਤੇ ਵੀ ਕੋਈ ਦਿਖਾਈ ਦੇਵੇ ਅਤੇ ਨਾ ਹੀ ਉਸ ਪਹਾੜ ਦੇ ਨੇੜੇ ਇੱਜੜਾਂ ਜਾਂ ਵੱਗਾਂ ਨੂੰ ਚਰਣ ਦੇਣ।”

4ਇਸ ਲਈ ਮੋਸ਼ੇਹ ਨੇ ਪਹਿਲਾ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਸਵੇਰ ਨੂੰ ਸੀਨਾਈ ਪਹਾੜ ਉੱਤੇ ਚੜ੍ਹ ਗਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਉਸਨੇ ਪੱਥਰ ਦੀਆਂ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਚੁੱਕੀਆਂ।

5ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉੱਥੇ ਉਸ ਦੇ ਨਾਲ ਖੜ੍ਹਾ ਹੋ ਗਿਆ ਅਤੇ ਆਪਣੇ ਨਾਮ ਯਾਹਵੇਹ ਦਾ ਐਲਾਨ ਕੀਤਾ।

6ਅਤੇ ਯਾਹਵੇਹ ਮੋਸ਼ੇਹ ਦੇ ਸਾਹਮਣੇ ਲੰਘਦਾ ਹੋਇਆ, ਇਹ ਐਲਾਨ ਕੀਤਾ, “ਯਾਹਵੇਹ, ਜੋ ਯਾਹਵੇਹ ਪਰਮੇਸ਼ਵਰ, ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਅਤੇ ਵਫ਼ਾਦਾਰੀ ਵਿੱਚ ਭਰਪੂਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.