1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਪਹਿਲੀਆਂ ਫੱਟੀਆਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਅਤੇ ਮੈਂ ਉਹਨਾਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜ ਸੁੱਟਿਆ ਸੀ।
2ਸਵੇਰ ਨੂੰ ਤਿਆਰ ਹੋ ਕੇ ਸੀਨਾਈ ਪਹਾੜ ਉੱਤੇ ਆ ਜਾ ਅਤੇ ਉੱਥੇ ਤੂੰ ਪਹਾੜ ਦੀ ਚੋਟੀ ਉੱਤੇ ਮੇਰੇ ਲਈ ਖੜ੍ਹੇ ਰਹਿ।
3ਕੋਈ ਵੀ ਤੇਰੇ ਨਾਲ ਨਾ ਆਵੇ, ਅਤੇ ਨਾ ਹੀ ਪਹਾੜ ਤੇ ਕਿਤੇ ਵੀ ਕੋਈ ਦਿਖਾਈ ਦੇਵੇ ਅਤੇ ਨਾ ਹੀ ਉਸ ਪਹਾੜ ਦੇ ਨੇੜੇ ਇੱਜੜਾਂ ਜਾਂ ਵੱਗਾਂ ਨੂੰ ਚਰਣ ਦੇਣ।”
4ਇਸ ਲਈ ਮੋਸ਼ੇਹ ਨੇ ਪਹਿਲਾ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਸਵੇਰ ਨੂੰ ਸੀਨਾਈ ਪਹਾੜ ਉੱਤੇ ਚੜ੍ਹ ਗਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਉਸਨੇ ਪੱਥਰ ਦੀਆਂ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਚੁੱਕੀਆਂ।
5ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉੱਥੇ ਉਸ ਦੇ ਨਾਲ ਖੜ੍ਹਾ ਹੋ ਗਿਆ ਅਤੇ ਆਪਣੇ ਨਾਮ ਯਾਹਵੇਹ ਦਾ ਐਲਾਨ ਕੀਤਾ।