ਕੂਚ 34

ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਪਹਿਲੀਆਂ ਫੱਟੀਆਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਅਤੇ ਮੈਂ ਉਹਨਾਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜ ਸੁੱਟਿਆ ਸੀ।

Exodus 34:1 (UKJV) And the LORD said unto Moses, Hew you two tables of stone like unto the first: and I will write upon these tables the words that were in the first tables, which you brake.

1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਪਹਿਲੀਆਂ ਫੱਟੀਆਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਅਤੇ ਮੈਂ ਉਹਨਾਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜ ਸੁੱਟਿਆ ਸੀ।

2ਸਵੇਰ ਨੂੰ ਤਿਆਰ ਹੋ ਕੇ ਸੀਨਾਈ ਪਹਾੜ ਉੱਤੇ ਆ ਜਾ ਅਤੇ ਉੱਥੇ ਤੂੰ ਪਹਾੜ ਦੀ ਚੋਟੀ ਉੱਤੇ ਮੇਰੇ ਲਈ ਖੜ੍ਹੇ ਰਹਿ।

3ਕੋਈ ਵੀ ਤੇਰੇ ਨਾਲ ਨਾ ਆਵੇ, ਅਤੇ ਨਾ ਹੀ ਪਹਾੜ ਤੇ ਕਿਤੇ ਵੀ ਕੋਈ ਦਿਖਾਈ ਦੇਵੇ ਅਤੇ ਨਾ ਹੀ ਉਸ ਪਹਾੜ ਦੇ ਨੇੜੇ ਇੱਜੜਾਂ ਜਾਂ ਵੱਗਾਂ ਨੂੰ ਚਰਣ ਦੇਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.