16ਹੋਮ ਦੀ ਬਲੀ ਦੀ ਜਗਵੇਦੀ ਇਸ ਦੀ ਪਿੱਤਲ ਦੀ ਝੰਜਰੀ, ਉਸ ਦੀਆਂ ਚੋਬਾਂ ਅਤੇ ਪਿੱਤਲ ਦੀ ਹੌਦ ਅਤੇ ਸਾਰਾ ਸਮਾਨ।
17ਵਿਹੜੇ ਦੇ ਪਰਦੇ ਇਸ ਦੀਆਂ ਚੌਂਕੀਆਂ ਅਤੇ ਨੀਹਾਂ ਸਮੇਤ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ,
18ਤੰਬੂ ਗੱਡਣ ਲਈ ਕੀਲੀਆਂ ਘੇਰੇ ਦੀਆਂ ਕਨਾਤਾ ਅਤੇ ਉਹਨਾਂ ਦੀਆਂ ਰੱਸੀਆਂ।
19ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ। ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ।”
20ਤਦ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਦੀ ਹਾਜ਼ਰੀ ਤੋਂ ਬਾਹਰ ਚਲੀ ਗਈ।