19ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ। ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ।”
20ਤਦ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਦੀ ਹਾਜ਼ਰੀ ਤੋਂ ਬਾਹਰ ਚਲੀ ਗਈ।
21ਅਤੇ ਹਰ ਕੋਈ ਜੋ ਚਾਹੁੰਦਾ ਸੀ ਅਤੇ ਜਿਸਦਾ ਦਿਲ ਉਹਨਾਂ ਨੂੰ ਪ੍ਰੇਰਿਤ ਕਰਦਾ ਸੀ, ਉਹ ਆਇਆ ਅਤੇ ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਇਸਦੀ ਸਾਰੀ ਸੇਵਾ ਅਤੇ ਪਵਿੱਤਰ ਬਸਤਰਾਂ ਲਈ ਇੱਕ ਭੇਟ ਲੈ ਕੇ ਯਾਹਵੇਹ ਅੱਗੇ ਆਇਆ।
22ਸਾਰੇ ਜੋ ਚਾਹਵਾਨ ਸਨ, ਮਰਦ ਅਤੇ ਔਰਤਾਂ ਇੱਕੋ ਜਿਹੇ ਸਨ, ਆਏ ਅਤੇ ਹਰ ਕਿਸਮ ਦੇ ਸੋਨੇ ਦੇ ਗਹਿਣੇ ਲਿਆਏ ਜਿਵੇਂ ਕਿ ਨੱਥਾ, ਮੁੰਦਰੀਆਂ, ਛਾਪਾਂ ਅਤੇ ਗਹਿਣੇ। ਉਹਨਾਂ ਸਾਰਿਆਂ ਨੇ ਆਪਣਾ ਸੋਨਾ ਯਾਹਵੇਹ ਨੂੰ ਭੇਟ ਕੀਤਾ।
23ਹਰ ਕੋਈ ਜਿਸ ਕੋਲ ਨੀਲਾ, ਬੈਂਗਣੀ ਜਾਂ ਲਾਲ ਰੰਗ ਦਾ ਧਾਗਾ ਜਾਂ ਵੱਧੀਆ ਸੂਤੀ, ਬੱਕਰੀ ਦੀ ਖੱਲ, ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਜਾਂ ਹੋਰ ਚਮੜਾ ਸੀ, ਉਹ ਉਹਨਾਂ ਨੂੰ ਲਿਆਏ।