ਕੂਚ 35

ਸਾਰੇ ਜੋ ਚਾਹਵਾਨ ਸਨ, ਮਰਦ ਅਤੇ ਔਰਤਾਂ ਇੱਕੋ ਜਿਹੇ ਸਨ, ਆਏ ਅਤੇ ਹਰ ਕਿਸਮ ਦੇ ਸੋਨੇ ਦੇ ਗਹਿਣੇ ਲਿਆਏ ਜਿਵੇਂ ਕਿ ਨੱਥਾ, ਮੁੰਦਰੀਆਂ, ਛਾਪਾਂ ਅਤੇ ਗਹਿਣੇ। ਉਹਨਾਂ ਸਾਰਿਆਂ ਨੇ ਆਪਣਾ ਸੋਨਾ ਯਾਹਵੇਹ ਨੂੰ ਭੇਟ ਕੀਤਾ।

Exodus 35:22 (UKJV) And they came, both men and women, as many as were willing hearted, and brought bracelets, and earrings, and rings, and tablets, all jewels of gold: and every man that offered offered an offering of gold unto the LORD.

20ਤਦ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਦੀ ਹਾਜ਼ਰੀ ਤੋਂ ਬਾਹਰ ਚਲੀ ਗਈ।

21ਅਤੇ ਹਰ ਕੋਈ ਜੋ ਚਾਹੁੰਦਾ ਸੀ ਅਤੇ ਜਿਸਦਾ ਦਿਲ ਉਹਨਾਂ ਨੂੰ ਪ੍ਰੇਰਿਤ ਕਰਦਾ ਸੀ, ਉਹ ਆਇਆ ਅਤੇ ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਇਸਦੀ ਸਾਰੀ ਸੇਵਾ ਅਤੇ ਪਵਿੱਤਰ ਬਸਤਰਾਂ ਲਈ ਇੱਕ ਭੇਟ ਲੈ ਕੇ ਯਾਹਵੇਹ ਅੱਗੇ ਆਇਆ।

22ਸਾਰੇ ਜੋ ਚਾਹਵਾਨ ਸਨ, ਮਰਦ ਅਤੇ ਔਰਤਾਂ ਇੱਕੋ ਜਿਹੇ ਸਨ, ਆਏ ਅਤੇ ਹਰ ਕਿਸਮ ਦੇ ਸੋਨੇ ਦੇ ਗਹਿਣੇ ਲਿਆਏ ਜਿਵੇਂ ਕਿ ਨੱਥਾ, ਮੁੰਦਰੀਆਂ, ਛਾਪਾਂ ਅਤੇ ਗਹਿਣੇ। ਉਹਨਾਂ ਸਾਰਿਆਂ ਨੇ ਆਪਣਾ ਸੋਨਾ ਯਾਹਵੇਹ ਨੂੰ ਭੇਟ ਕੀਤਾ।

23ਹਰ ਕੋਈ ਜਿਸ ਕੋਲ ਨੀਲਾ, ਬੈਂਗਣੀ ਜਾਂ ਲਾਲ ਰੰਗ ਦਾ ਧਾਗਾ ਜਾਂ ਵੱਧੀਆ ਸੂਤੀ, ਬੱਕਰੀ ਦੀ ਖੱਲ, ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਜਾਂ ਹੋਰ ਚਮੜਾ ਸੀ, ਉਹ ਉਹਨਾਂ ਨੂੰ ਲਿਆਏ।

24ਜਿਹੜੇ ਚਾਂਦੀ ਜਾਂ ਪਿੱਤਲ ਦੀ ਭੇਟ ਚੜ੍ਹਾਉਂਦੇ ਸਨ, ਉਹ ਇਸ ਨੂੰ ਯਾਹਵੇਹ ਦੇ ਅੱਗੇ ਭੇਟ ਵਜੋਂ ਲਿਆਉਂਦੇ ਸਨ, ਅਤੇ ਹਰ ਕੋਈ ਜਿਸ ਕੋਲ ਕਿੱਕਰ ਦੀ ਲੱਕੜ ਸੀ, ਉਹ ਇਸ ਨੂੰ ਲੈ ਕੇ ਆਉਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.