ਕੂਚ 35

ਜਿਹੜੇ ਚਾਂਦੀ ਜਾਂ ਪਿੱਤਲ ਦੀ ਭੇਟ ਚੜ੍ਹਾਉਂਦੇ ਸਨ, ਉਹ ਇਸ ਨੂੰ ਯਾਹਵੇਹ ਦੇ ਅੱਗੇ ਭੇਟ ਵਜੋਂ ਲਿਆਉਂਦੇ ਸਨ, ਅਤੇ ਹਰ ਕੋਈ ਜਿਸ ਕੋਲ ਕਿੱਕਰ ਦੀ ਲੱਕੜ ਸੀ, ਉਹ ਇਸ ਨੂੰ ਲੈ ਕੇ ਆਉਂਦੇ ਸਨ।

Exodus 35:24 (UKJV) Every one that did offer an offering of silver and brass brought the LORD's offering: and every man, with whom was found shittim wood for any work of the service, brought it.

22ਸਾਰੇ ਜੋ ਚਾਹਵਾਨ ਸਨ, ਮਰਦ ਅਤੇ ਔਰਤਾਂ ਇੱਕੋ ਜਿਹੇ ਸਨ, ਆਏ ਅਤੇ ਹਰ ਕਿਸਮ ਦੇ ਸੋਨੇ ਦੇ ਗਹਿਣੇ ਲਿਆਏ ਜਿਵੇਂ ਕਿ ਨੱਥਾ, ਮੁੰਦਰੀਆਂ, ਛਾਪਾਂ ਅਤੇ ਗਹਿਣੇ। ਉਹਨਾਂ ਸਾਰਿਆਂ ਨੇ ਆਪਣਾ ਸੋਨਾ ਯਾਹਵੇਹ ਨੂੰ ਭੇਟ ਕੀਤਾ।

23ਹਰ ਕੋਈ ਜਿਸ ਕੋਲ ਨੀਲਾ, ਬੈਂਗਣੀ ਜਾਂ ਲਾਲ ਰੰਗ ਦਾ ਧਾਗਾ ਜਾਂ ਵੱਧੀਆ ਸੂਤੀ, ਬੱਕਰੀ ਦੀ ਖੱਲ, ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਜਾਂ ਹੋਰ ਚਮੜਾ ਸੀ, ਉਹ ਉਹਨਾਂ ਨੂੰ ਲਿਆਏ।

24ਜਿਹੜੇ ਚਾਂਦੀ ਜਾਂ ਪਿੱਤਲ ਦੀ ਭੇਟ ਚੜ੍ਹਾਉਂਦੇ ਸਨ, ਉਹ ਇਸ ਨੂੰ ਯਾਹਵੇਹ ਦੇ ਅੱਗੇ ਭੇਟ ਵਜੋਂ ਲਿਆਉਂਦੇ ਸਨ, ਅਤੇ ਹਰ ਕੋਈ ਜਿਸ ਕੋਲ ਕਿੱਕਰ ਦੀ ਲੱਕੜ ਸੀ, ਉਹ ਇਸ ਨੂੰ ਲੈ ਕੇ ਆਉਂਦੇ ਸਨ।

25ਹਰ ਇੱਕ ਨਿਪੁੰਨ ਔਰਤ ਆਪਣੇ ਹੱਥਾਂ ਨਾਲ ਕੱਤਦੀ ਸੀ ਅਤੇ ਉਹ ਲਿਆਉਂਦੀ ਸੀ ਜੋ ਉਸਨੇ ਕੱਤਿਆ ਸੀ, ਨੀਲਾ, ਬੈਂਗਣੀ ਜਾਂ ਲਾਲ ਧਾਗਾ ਜਾਂ ਵੱਧੀਆ ਸੂਤੀ।

26ਅਤੇ ਸਾਰੀਆਂ ਔਰਤਾਂ ਜਿਨ੍ਹਾ ਦੇ ਮਨਾ ਨੇ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੇ ਬੱਕਰੀ ਦੇ ਵਾਲ ਕੱਤਣ ਦਾ ਕੰਮ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.