ਕੂਚ 35

ਅਤੇ ਸਾਰੀਆਂ ਔਰਤਾਂ ਜਿਨ੍ਹਾ ਦੇ ਮਨਾ ਨੇ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੇ ਬੱਕਰੀ ਦੇ ਵਾਲ ਕੱਤਣ ਦਾ ਕੰਮ ਕੀਤਾ।

Exodus 35:26 (UKJV) And all the women whose heart stirred them up in wisdom spun goats' hair.

24ਜਿਹੜੇ ਚਾਂਦੀ ਜਾਂ ਪਿੱਤਲ ਦੀ ਭੇਟ ਚੜ੍ਹਾਉਂਦੇ ਸਨ, ਉਹ ਇਸ ਨੂੰ ਯਾਹਵੇਹ ਦੇ ਅੱਗੇ ਭੇਟ ਵਜੋਂ ਲਿਆਉਂਦੇ ਸਨ, ਅਤੇ ਹਰ ਕੋਈ ਜਿਸ ਕੋਲ ਕਿੱਕਰ ਦੀ ਲੱਕੜ ਸੀ, ਉਹ ਇਸ ਨੂੰ ਲੈ ਕੇ ਆਉਂਦੇ ਸਨ।

25ਹਰ ਇੱਕ ਨਿਪੁੰਨ ਔਰਤ ਆਪਣੇ ਹੱਥਾਂ ਨਾਲ ਕੱਤਦੀ ਸੀ ਅਤੇ ਉਹ ਲਿਆਉਂਦੀ ਸੀ ਜੋ ਉਸਨੇ ਕੱਤਿਆ ਸੀ, ਨੀਲਾ, ਬੈਂਗਣੀ ਜਾਂ ਲਾਲ ਧਾਗਾ ਜਾਂ ਵੱਧੀਆ ਸੂਤੀ।

26ਅਤੇ ਸਾਰੀਆਂ ਔਰਤਾਂ ਜਿਨ੍ਹਾ ਦੇ ਮਨਾ ਨੇ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੇ ਬੱਕਰੀ ਦੇ ਵਾਲ ਕੱਤਣ ਦਾ ਕੰਮ ਕੀਤਾ।

27ਆਗੂ ਏਫ਼ੋਦ ਅਤੇ ਸੀਨੇ ਦੇ ਟੁਕੜੇ ਉੱਤੇ ਚੜ੍ਹਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਨਗ ਲਿਆਏ।

28ਉਹ ਰੋਸ਼ਨੀ ਲਈ ਅਤੇ ਮਸਹ ਕਰਨ ਵਾਲੇ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ ਅਤੇ ਜ਼ੈਤੂਨ ਦਾ ਤੇਲ ਵੀ ਲਿਆਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.