23ਹਰ ਕੋਈ ਜਿਸ ਕੋਲ ਨੀਲਾ, ਬੈਂਗਣੀ ਜਾਂ ਲਾਲ ਰੰਗ ਦਾ ਧਾਗਾ ਜਾਂ ਵੱਧੀਆ ਸੂਤੀ, ਬੱਕਰੀ ਦੀ ਖੱਲ, ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਜਾਂ ਹੋਰ ਚਮੜਾ ਸੀ, ਉਹ ਉਹਨਾਂ ਨੂੰ ਲਿਆਏ।
24ਜਿਹੜੇ ਚਾਂਦੀ ਜਾਂ ਪਿੱਤਲ ਦੀ ਭੇਟ ਚੜ੍ਹਾਉਂਦੇ ਸਨ, ਉਹ ਇਸ ਨੂੰ ਯਾਹਵੇਹ ਦੇ ਅੱਗੇ ਭੇਟ ਵਜੋਂ ਲਿਆਉਂਦੇ ਸਨ, ਅਤੇ ਹਰ ਕੋਈ ਜਿਸ ਕੋਲ ਕਿੱਕਰ ਦੀ ਲੱਕੜ ਸੀ, ਉਹ ਇਸ ਨੂੰ ਲੈ ਕੇ ਆਉਂਦੇ ਸਨ।
25ਹਰ ਇੱਕ ਨਿਪੁੰਨ ਔਰਤ ਆਪਣੇ ਹੱਥਾਂ ਨਾਲ ਕੱਤਦੀ ਸੀ ਅਤੇ ਉਹ ਲਿਆਉਂਦੀ ਸੀ ਜੋ ਉਸਨੇ ਕੱਤਿਆ ਸੀ, ਨੀਲਾ, ਬੈਂਗਣੀ ਜਾਂ ਲਾਲ ਧਾਗਾ ਜਾਂ ਵੱਧੀਆ ਸੂਤੀ।
26ਅਤੇ ਸਾਰੀਆਂ ਔਰਤਾਂ ਜਿਨ੍ਹਾ ਦੇ ਮਨਾ ਨੇ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੇ ਬੱਕਰੀ ਦੇ ਵਾਲ ਕੱਤਣ ਦਾ ਕੰਮ ਕੀਤਾ।
27ਆਗੂ ਏਫ਼ੋਦ ਅਤੇ ਸੀਨੇ ਦੇ ਟੁਕੜੇ ਉੱਤੇ ਚੜ੍ਹਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਨਗ ਲਿਆਏ।