27ਆਗੂ ਏਫ਼ੋਦ ਅਤੇ ਸੀਨੇ ਦੇ ਟੁਕੜੇ ਉੱਤੇ ਚੜ੍ਹਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਨਗ ਲਿਆਏ।
28ਉਹ ਰੋਸ਼ਨੀ ਲਈ ਅਤੇ ਮਸਹ ਕਰਨ ਵਾਲੇ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ ਅਤੇ ਜ਼ੈਤੂਨ ਦਾ ਤੇਲ ਵੀ ਲਿਆਏ ਸਨ।
29ਅਤੇ ਇਸਰਾਏਲੀਆਂ ਦੇ ਸਾਰੇ ਮਨੁੱਖ ਅਤੇ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਹਨਾਂ ਨੂੰ ਪ੍ਰੇਰਿਆ ਕਿ ਉਸ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਾਹਵੇਹ ਨੇ ਮੋਸ਼ੇਹ ਰਾਹੀ ਬਣਾਉਂਣ ਦਾ ਹੁਕਮ ਦਿੱਤਾ ਸੀ ਉਹ ਯਾਹਵੇਹ ਲਈ ਖੁਸ਼ੀ ਦੀਆਂ ਭੇਟਾਂ ਲਿਆਏ।
30ਫਿਰ ਮੋਸ਼ੇਹ ਨੇ ਇਸਰਾਏਲੀਆਂ ਨੂੰ ਆਖਿਆ, “ਵੇਖੋ, ਯਾਹਵੇਹ ਨੇ ਯਹੂਦਾਹ ਦੇ ਗੋਤ ਵਿੱਚੋਂ ਊਰੀ ਦੇ ਪੁੱਤਰ, ਹੂਰ ਦੇ ਪੁੱਤਰ ਬਸਲਏਲ ਨੂੰ ਚੁਣਿਆ ਹੈ।
31ਅਤੇ ਉਸਨੇ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ,