2ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਦਿਨ ਹੋਵੇ, ਸਬਤ ਦਾ ਦਿਨ ਯਾਹਵੇਹ ਲਈ ਆਰਾਮ ਦਾ ਦਿਨ ਹੈ। ਜੋ ਕੋਈ ਇਸ ਵਿੱਚ ਕੋਈ ਕੰਮ ਕਰੇ, ਉਹ ਮਾਰਿਆ ਜਾਵੇ।
3ਸਬਤ ਦੇ ਦਿਨ ਤੁਹਾਡੇ ਕਿਸੇ ਵੀ ਦੇ ਘਰ ਵਿੱਚ ਅੱਗ ਨਾ ਬਲੇ।”
4ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ।
5ਤੁਹਾਡੇ ਕੋਲ ਜੋ ਕੁੱਝ ਵੀ ਹੈ, ਉਸ ਵਿੱਚੋਂ ਯਾਹਵੇਹ ਲਈ ਭੇਟ ਲਓ। ਹਰ ਕੋਈ ਜੋ ਤਿਆਰ ਹੈ, ਉਹ ਯਾਹਵੇਹ ਦੇ ਅੱਗੇ ਭੇਂਟਾਂ ਲਿਆਵੇ ਜਿਵੇਂ ਕਿ: “ਸੋਨਾ, ਚਾਂਦੀ ਅਤੇ ਪਿੱਤਲ
6ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵਧੀਆ ਸੂਤੀ ਬੱਕਰੀ ਦੇ ਵਾਲ,