ਕੂਚ 36

ਫਿਰ ਉਹਨਾਂ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਉਹਨਾਂ ਦੀ ਵਰਤੋਂ ਪਰਦਿਆਂ ਨੂੰ ਇਕੱਠੇ ਬੰਨ੍ਹਣ ਲਈ ਕੀਤੀ ਤਾਂ ਜੋ ਡੇਰਾ ਇੱਕੋ ਜਿਹਾ ਹੋਵੇ।

Exodus 36:13 (UKJV) And he made fifty clasps of gold, and coupled the curtains one unto another with the clasps: so it became one tabernacle.

11ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਏ ਅਤੇ ਇਸ ਤਰ੍ਹਾਂ ਹੀ ਉਸ ਪਰਦੇ ਦੀ ਸੰਜਾਫ਼ ਦੇ ਦੂਸਰੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ।

12ਉਹਨਾਂ ਨੇ ਪੰਜਾਹ ਬੀੜੇ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ ਉਹ ਬੀੜੇ ਇੱਕ ਦੂਸਰੇ ਦੇ ਆਹਮੋ-ਸਾਹਮਣੇ ਸਨ।

13ਫਿਰ ਉਹਨਾਂ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਉਹਨਾਂ ਦੀ ਵਰਤੋਂ ਪਰਦਿਆਂ ਨੂੰ ਇਕੱਠੇ ਬੰਨ੍ਹਣ ਲਈ ਕੀਤੀ ਤਾਂ ਜੋ ਡੇਰਾ ਇੱਕੋ ਜਿਹਾ ਹੋਵੇ।

14ਉਹਨਾਂ ਨੇ ਡੇਰੇ ਉੱਤੇ ਤੰਬੂ ਲਈ ਬੱਕਰੀ ਦੇ ਵਾਲਾਂ ਦੇ ਪਰਦੇ ਬਣਾਏ ਉਹ ਕੁੱਲ ਮਿਲਾ ਕੇ ਗਿਆਰਾਂ ਸਨ।

15ਸਾਰੇ ਗਿਆਰਾਂ ਪਰਦੇ ਇੱਕੋ ਆਕਾਰ ਦੇ ਸਨ, ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.