20ਉਹਨਾਂ ਨੇ ਡੇਰੇ ਲਈ ਕਿੱਕਰ ਦੀ ਲੱਕੜ ਦੇ ਸਿੱਧੇ ਫੱਟੇ ਬਣਾਏ।
21ਹਰੇਕ ਤੱਖਤਾ ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਸੀ
22ਹਰੇਕ ਤੱਖਤੇ ਨੂੰ ਇੱਕ ਸਮਾਨ ਜੋੜਨ ਲਈ ਦੋ ਚੂਲੇ ਸਨ। ਉਹਨਾਂ ਨੇ ਡੇਰੇ ਦੇ ਸਾਰੇ ਤੱਖਤੇ ਇਸ ਤਰ੍ਹਾਂ ਬਣਾਏ।
23ਉਹਨਾਂ ਨੇ ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਤੱਖਤੇ ਬਣਾਏ
24ਅਤੇ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਵੀਹਾਂ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ।