12ਉਹਨਾਂ ਨੇ ਇਸਦੇ ਆਲੇ-ਦੁਆਲੇ ਇੱਕ ਹੱਥ ਚੌੜਾ ਕਿਨਾਰਾ ਵੀ ਬਣਾਇਆ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫੇਰੇ ਬਣਾਈ।
13ਉਹਨਾਂ ਨੇ ਮੇਜ਼ ਲਈ ਸੋਨੇ ਦੇ ਚਾਰ ਕੜੇ ਸੁੱਟੇ ਅਤੇ ਉਹਨਾਂ ਨੂੰ ਚਾਰੇ ਕੋਨਿਆਂ ਵਿੱਚ ਬੰਨ੍ਹ ਦਿੱਤਾ, ਜਿੱਥੇ ਚਾਰ ਲੱਤਾਂ ਸਨ।
14ਮੇਜ਼ ਨੂੰ ਚੁੱਕਣ ਲਈ ਵਰਤੇ ਜਾਂਦੇ ਖੰਭਿਆਂ ਨੂੰ ਫੜਨ ਲਈ ਕੜਿਆਂ ਨੂੰ ਕਿਨਾਰਿਆ ਦੇ ਨੇੜੇ ਲਗਾਇਆ ਗਿਆ ਸੀ।
15ਮੇਜ਼ ਨੂੰ ਚੁੱਕਣ ਲਈ ਖੰਭੇ ਕਿੱਕਰ ਦੀ ਲੱਕੜ ਦੇ ਬਣੇ ਹੋਏ ਸਨ ਅਤੇ ਸੋਨੇ ਨਾਲ ਮੜ੍ਹੇ ਹੋਏ ਸਨ।
16ਅਤੇ ਉਹਨਾਂ ਨੇ ਮੇਜ਼ ਲਈ ਵਸਤੂਆਂ ਸ਼ੁੱਧ ਸੋਨੇ ਤੋਂ ਬਣਾਈਆਂ ਇਸ ਦੀਆਂ ਪਲੇਟਾਂ, ਪਕਵਾਨ ਅਤੇ ਕਟੋਰੇ ਅਤੇ ਪੀਣ ਦੀਆਂ ਭੇਟਾਂ ਦੇ ਡੋਲ੍ਹਣ ਲਈ ਘੜੇ।