ਕੂਚ 37

ਉਸ ਨੇ ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਇਆ ਅਤੇ ਉਹ ਸ਼ਮਾਦਾਨ ਹਥੌੜੇ ਨਾਲ ਘੜ੍ਹ ਕੇ ਬਣਾਇਆ ਅਤੇ ਉਹਨਾਂ ਨੇ ਫੁੱਲ ਦੇ ਵਰਗੇ ਪਾਏਦਾਨ ਅਤੇ ਪਾਏਦਾਨ ਦੇ ਨਾਲ ਕਲੀਆਂ ਅਤੇ ਖਿੜੇ ਹੋਏ ਫੁੱਲ ਸਨ। ਇਹ ਸਾਰੀਆਂ ਚੀਜ਼ਾਂ ਇੱਕ ਇਕਾਈ ਵਿੱਚ ਜੁੜੀਆਂ ਹੋਈਆਂ ਸਨ।

Exodus 37:17 (UKJV) And he made the candlestick of pure gold: of beaten work made he the candlestick; his shaft, and his branch, his bowls, his knops, and his flowers, were of the same:

15ਮੇਜ਼ ਨੂੰ ਚੁੱਕਣ ਲਈ ਖੰਭੇ ਕਿੱਕਰ ਦੀ ਲੱਕੜ ਦੇ ਬਣੇ ਹੋਏ ਸਨ ਅਤੇ ਸੋਨੇ ਨਾਲ ਮੜ੍ਹੇ ਹੋਏ ਸਨ।

16ਅਤੇ ਉਹਨਾਂ ਨੇ ਮੇਜ਼ ਲਈ ਵਸਤੂਆਂ ਸ਼ੁੱਧ ਸੋਨੇ ਤੋਂ ਬਣਾਈਆਂ ਇਸ ਦੀਆਂ ਪਲੇਟਾਂ, ਪਕਵਾਨ ਅਤੇ ਕਟੋਰੇ ਅਤੇ ਪੀਣ ਦੀਆਂ ਭੇਟਾਂ ਦੇ ਡੋਲ੍ਹਣ ਲਈ ਘੜੇ।

17ਉਸ ਨੇ ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਇਆ ਅਤੇ ਉਹ ਸ਼ਮਾਦਾਨ ਹਥੌੜੇ ਨਾਲ ਘੜ੍ਹ ਕੇ ਬਣਾਇਆ ਅਤੇ ਉਹਨਾਂ ਨੇ ਫੁੱਲ ਦੇ ਵਰਗੇ ਪਾਏਦਾਨ ਅਤੇ ਪਾਏਦਾਨ ਦੇ ਨਾਲ ਕਲੀਆਂ ਅਤੇ ਖਿੜੇ ਹੋਏ ਫੁੱਲ ਸਨ। ਇਹ ਸਾਰੀਆਂ ਚੀਜ਼ਾਂ ਇੱਕ ਇਕਾਈ ਵਿੱਚ ਜੁੜੀਆਂ ਹੋਈਆਂ ਸਨ।

18ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਫੈਲੀਆਂ ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ ਸੀ।

19ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.