17ਉਸ ਨੇ ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਇਆ ਅਤੇ ਉਹ ਸ਼ਮਾਦਾਨ ਹਥੌੜੇ ਨਾਲ ਘੜ੍ਹ ਕੇ ਬਣਾਇਆ ਅਤੇ ਉਹਨਾਂ ਨੇ ਫੁੱਲ ਦੇ ਵਰਗੇ ਪਾਏਦਾਨ ਅਤੇ ਪਾਏਦਾਨ ਦੇ ਨਾਲ ਕਲੀਆਂ ਅਤੇ ਖਿੜੇ ਹੋਏ ਫੁੱਲ ਸਨ। ਇਹ ਸਾਰੀਆਂ ਚੀਜ਼ਾਂ ਇੱਕ ਇਕਾਈ ਵਿੱਚ ਜੁੜੀਆਂ ਹੋਈਆਂ ਸਨ।
18ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਫੈਲੀਆਂ ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ ਸੀ।
19ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਸਨ।
20ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਸਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਸਨ।
21ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਸੀ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਸੀ, ਕੁੱਲ ਛੇ ਟਹਿਣੀਆਂ।