9ਅੱਗੇ ਉਹਨਾਂ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਸੌ ਹੱਥ ਲੰਮਾ ਅਤੇ ਉਣੇ ਹੋਏ ਵਧੀਆ ਸੂਤੀ ਦੇ ਪਰਦੇ ਸਨ।
10ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਬਣਾਈਆਂ, ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ।
11ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।
12ਪੱਛਮ ਦਾ ਸਿਰਾ ਪੰਜਾਹ ਹੱਥ ਚੌੜਾ ਸੀ ਅਤੇ ਉਸ ਵਿੱਚ ਪਰਦੇ ਸਨ, ਉਨ੍ਹਾਂ ਦੀਆਂ ਦਸ ਥੰਮ੍ਹੀਆਂ ਉਨ੍ਹਾਂ ਦੀਆਂ ਦਸ ਚੀਥੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।
13ਪੂਰਬੀ ਸਿਰਾ, ਸੂਰਜ ਚੜ੍ਹਨ ਵੱਲ, ਵੀ ਪੰਜਾਹ ਹੱਥ ਚੌੜਾ ਸੀ।