ਕੂਚ 38

ਪੂਰਬੀ ਸਿਰਾ, ਸੂਰਜ ਚੜ੍ਹਨ ਵੱਲ, ਵੀ ਪੰਜਾਹ ਹੱਥ ਚੌੜਾ ਸੀ।

Exodus 38:13 (UKJV) And for the east side eastward fifty cubits.

11ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।

12ਪੱਛਮ ਦਾ ਸਿਰਾ ਪੰਜਾਹ ਹੱਥ ਚੌੜਾ ਸੀ ਅਤੇ ਉਸ ਵਿੱਚ ਪਰਦੇ ਸਨ, ਉਨ੍ਹਾਂ ਦੀਆਂ ਦਸ ਥੰਮ੍ਹੀਆਂ ਉਨ੍ਹਾਂ ਦੀਆਂ ਦਸ ਚੀਥੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।

13ਪੂਰਬੀ ਸਿਰਾ, ਸੂਰਜ ਚੜ੍ਹਨ ਵੱਲ, ਵੀ ਪੰਜਾਹ ਹੱਥ ਚੌੜਾ ਸੀ।

14ਦਰਵਾਜ਼ੇ ਦੇ ਇੱਕ ਪਾਸੇ ਦੇ ਪਰਦੇ ਪੰਦਰਾਂ ਹੱਥ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆ ਤਿੰਨ ਸਨ।

15ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ-ਪੰਦਰਾਂ ਹੱਥ ਦੇ ਪਰਦੇ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.