ਕੂਚ 39

ਉਹਨਾਂ ਨੇ ਦੋ ਸੋਨੇ ਦੇ ਖਾਨੇ ਅਤੇ ਸੋਨੇ ਦੇ ਦੋ ਕੜੇ ਬਣਾਏ ਅਤੇ ਕੜਿਆਂ ਨੂੰ ਸੀਨੇ ਬੰਦ ਦੇ ਦੋ ਕੋਨਿਆਂ ਵਿੱਚ ਬੰਨ੍ਹਿਆ।

Exodus 39:16 (UKJV) And they made two casings of gold, and two gold rings; and put the two rings in the two ends of the breastplate.

14ਉੱਥੇ ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮ ਅਨੁਸਾਰ ਸਨ ਅਰਥਾਤ ਉਨ੍ਹਾਂ ਦੇ ਬਾਰਾਂ ਨਾਮ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਸਨ।

15ਉਨ੍ਹਾਂ ਨੇ ਸੀਨੇ ਬੰਦ ਉੱਤੇ ਸ਼ੁੱਧ ਸੋਨੇ ਦੀ ਇੱਕ ਜ਼ੰਜੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈ।

16ਉਹਨਾਂ ਨੇ ਦੋ ਸੋਨੇ ਦੇ ਖਾਨੇ ਅਤੇ ਸੋਨੇ ਦੇ ਦੋ ਕੜੇ ਬਣਾਏ ਅਤੇ ਕੜਿਆਂ ਨੂੰ ਸੀਨੇ ਬੰਦ ਦੇ ਦੋ ਕੋਨਿਆਂ ਵਿੱਚ ਬੰਨ੍ਹਿਆ।

17ਉਹਨਾਂ ਨੇ ਸੋਨੇ ਦੀਆਂ ਦੋ ਜੰਜ਼ੀਰਾਂ ਨੂੰ ਸੀਨੇ ਬੰਦ ਦੇ ਕੋਨਿਆਂ ਵਿੱਚ ਕੜਿਆਂ ਵਿੱਚ ਬੰਨ੍ਹ ਦਿੱਤੀਆਂ।

18ਅਤੇ ਦੂਸਰੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜੰਜ਼ੀਰੀਆਂ ਦੇ ਦੋਹਾਂ ਖ਼ਾਨਿਆਂ ਉੱਤੇ ਰੱਖੇ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.