28ਅਤੇ ਮਹੀਨ ਕਤਾਨ ਦੀ ਪੱਗੜੀ, ਵਧੀਆ ਸੂਤੀ ਦੀਆਂ ਟੋਪੀਆਂ ਅਤੇ ਉਣੇ ਹੋਏ ਵਧੀਆ ਸੂਤੀ ਦੇ ਕੱਛਾ।
29ਅਤੇ ਵਧੀਆ ਸੂਤੀ ਦਾ ਕਢਾਈ ਕੀਤਾ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
30ਉਹਨਾਂ ਨੇ ਸ਼ੁੱਧ ਸੋਨੇ ਦਾ ਮੱਥੇ ਤੇ ਬੰਨ੍ਹਣ ਲਈ ਇੱਕ ਤਾਜ ਬਣਾਇਆ, ਜਿਸ ਤੇ ਇਹ ਉੱਕਰਿਆ ਹੋਇਆ ਸੀ। ਯਾਹਵੇਹ ਲਈ ਪਵਿੱਤਰ।
31ਫਿਰ ਉਹਨਾਂ ਨੇ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
32ਇਸ ਤਰ੍ਹਾਂ ਡੇਰੇ ਦੀ, ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋ ਗਿਆ। ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।