ਕੂਚ 39

ਅਤੇ ਵਧੀਆ ਸੂਤੀ ਦਾ ਕਢਾਈ ਕੀਤਾ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Exodus 39:29 (UKJV) And a girdle of fine twined linen, and blue, and purple, and scarlet, of needlework; as the LORD commanded Moses.

27ਹਾਰੋਨ ਅਤੇ ਉਸ ਦੇ ਪੁੱਤਰਾਂ ਲਈ, ਵਧੀਆ ਸੂਤੀ ਦੇ ਕੁੜਤੇ ਬਣਾਏ।

28ਅਤੇ ਮਹੀਨ ਕਤਾਨ ਦੀ ਪੱਗੜੀ, ਵਧੀਆ ਸੂਤੀ ਦੀਆਂ ਟੋਪੀਆਂ ਅਤੇ ਉਣੇ ਹੋਏ ਵਧੀਆ ਸੂਤੀ ਦੇ ਕੱਛਾ।

29ਅਤੇ ਵਧੀਆ ਸੂਤੀ ਦਾ ਕਢਾਈ ਕੀਤਾ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

30ਉਹਨਾਂ ਨੇ ਸ਼ੁੱਧ ਸੋਨੇ ਦਾ ਮੱਥੇ ਤੇ ਬੰਨ੍ਹਣ ਲਈ ਇੱਕ ਤਾਜ ਬਣਾਇਆ, ਜਿਸ ਤੇ ਇਹ ਉੱਕਰਿਆ ਹੋਇਆ ਸੀ। ਯਾਹਵੇਹ ਲਈ ਪਵਿੱਤਰ।

31ਫਿਰ ਉਹਨਾਂ ਨੇ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.