25ਅਤੇ ਉਹਨਾਂ ਨੇ ਸ਼ੁੱਧ ਸੋਨੇ ਦੀਆਂ ਘੰਟੀਆਂ ਬਣਾਈਆਂ ਅਤੇ ਉਹਨਾਂ ਨੂੰ ਅਨਾਰਾਂ ਦੇ ਵਿਚਕਾਰ ਟੋਏ ਦੇ ਦੁਆਲੇ ਜੋੜਿਆ।
26ਸੋਨੇ ਦੀਆਂ ਘੰਟੀਆਂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਆਦਿ ਇਹ ਉਹਨਾਂ ਨੇ ਮੋਸ਼ੇਹ ਨੂੰ ਯਾਹਵੇਹ ਵੱਲੋ ਮਿਲੀ ਆਗਿਆ ਦੇ ਅਨੁਸਾਰ ਬਣਾਇਆ।
27ਹਾਰੋਨ ਅਤੇ ਉਸ ਦੇ ਪੁੱਤਰਾਂ ਲਈ, ਵਧੀਆ ਸੂਤੀ ਦੇ ਕੁੜਤੇ ਬਣਾਏ।
28ਅਤੇ ਮਹੀਨ ਕਤਾਨ ਦੀ ਪੱਗੜੀ, ਵਧੀਆ ਸੂਤੀ ਦੀਆਂ ਟੋਪੀਆਂ ਅਤੇ ਉਣੇ ਹੋਏ ਵਧੀਆ ਸੂਤੀ ਦੇ ਕੱਛਾ।
29ਅਤੇ ਵਧੀਆ ਸੂਤੀ ਦਾ ਕਢਾਈ ਕੀਤਾ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।