ਕੂਚ 39

ਅਤੇ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਜਾਜਕ ਵਜੋਂ ਸੇਵਾ ਕਰਨ ਵੇਲੇ ਉਸਦੇ ਪੁੱਤਰਾਂ ਲਈ ਕੱਪੜੇ।

Exodus 39:41 (UKJV) The cloths of service to do service in the holy place, and the holy garments for Aaron the priest, and his sons' garments, to minister in the priest's office.

39ਪਿੱਤਲ ਦੀ ਜਗਵੇਦੀ, ਇਸ ਦੀ ਪਿੱਤਲ ਦੀ ਝੰਜਰੀ, ਉਸ ਦੀਆਂ ਚੋਬਾਂ ਸਣੇ ਸਾਰਾ ਸਮਾਨ; ਹੌਦ ਅਤੇ ਉਸ ਦੀ ਚੌਕੀ;

40ਵਿਹੜੇ ਦੇ ਪਰਦੇ ਇਸ ਦੀਆਂ ਚੌਂਕੀਆਂ ਅਤੇ ਨੀਹਾਂ ਸਮੇਤ, ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ; ਵਿਹੜੇ ਲਈ ਰੱਸੇ ਅਤੇ ਤੰਬੂ ਦੀਆਂ ਕਿੱਲੀਆਂ; ਡੇਰੇ, ਮੰਡਲੀ ਦੇ ਤੰਬੂ ਦਾ ਸਾਰਾ ਸਮਾਨ;

41ਅਤੇ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਜਾਜਕ ਵਜੋਂ ਸੇਵਾ ਕਰਨ ਵੇਲੇ ਉਸਦੇ ਪੁੱਤਰਾਂ ਲਈ ਕੱਪੜੇ।

42ਇਸਰਾਏਲੀਆਂ ਨੇ ਸਾਰਾ ਕੰਮ ਉਵੇਂ ਹੀ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

43ਮੋਸ਼ੇਹ ਨੇ ਕੰਮ ਦਾ ਮੁਆਇਨਾ ਕੀਤਾ ਅਤੇ ਦੇਖਿਆ ਕਿ ਉਹਨਾਂ ਨੇ ਇਹ ਉਸੇ ਤਰ੍ਹਾਂ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਸੀ। ਇਸ ਲਈ ਮੋਸ਼ੇਹ ਨੇ ਉਹਨਾਂ ਨੂੰ ਅਸੀਸ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.