41ਅਤੇ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਜਾਜਕ ਵਜੋਂ ਸੇਵਾ ਕਰਨ ਵੇਲੇ ਉਸਦੇ ਪੁੱਤਰਾਂ ਲਈ ਕੱਪੜੇ।
42ਇਸਰਾਏਲੀਆਂ ਨੇ ਸਾਰਾ ਕੰਮ ਉਵੇਂ ਹੀ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
43ਮੋਸ਼ੇਹ ਨੇ ਕੰਮ ਦਾ ਮੁਆਇਨਾ ਕੀਤਾ ਅਤੇ ਦੇਖਿਆ ਕਿ ਉਹਨਾਂ ਨੇ ਇਹ ਉਸੇ ਤਰ੍ਹਾਂ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਸੀ। ਇਸ ਲਈ ਮੋਸ਼ੇਹ ਨੇ ਉਹਨਾਂ ਨੂੰ ਅਸੀਸ ਦਿੱਤੀ।